Skip to content

ਐਮਰਜੈਂਸੀ ਕਰਮਚਾਰੀਆਂ ਨੇ ਬਾਈਡੇਨ ਨਾਲ ਮੁਲਾਕਾਤ ਦੌਰਾਨ ਕੀਤੀ ਹੋਰ ਸੁਰੱਖਿਆ ਉਪਕਰਣਾਂ ਦੀ ਬੇਨਤੀ

Share this story

ਫਰਿਜ਼ਨੋ – ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਨੂੰ ਆਪਣਾ ਅਹੁਦਾ ਸੰਭਾਲ ਲੈਣ ਤੋਂ ਬਾਅਦ ਕੋਰੋਨਾਂ ਮਹਾਂਮਾਰੀ ਦਾ ਵੱਡੇ ਪੱਧਰ ਤੇ ਸਾਹਮਣਾ ਕਰਨਾ ਹੋਵੇਗਾ। ਉਸ ਤੋਂ ਪਹਿਲਾਂ ਉਹਨਾਂ ਨੇ ਬੁੱਧਵਾਰ ਨੂੰ ਅੱਗ ਬੁਝਾਊ ਅਮਲੇ , ਨਰਸਾਂ ਅਤੇ ਕੇਅਰ ਵਰਕਰਾਂ ਨਾਲ ਮਿਲਣੀ ਦੌਰਾਨ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਸੁਰੱਖਿਆ ਉਪਕਰਣਾਂ, ਟੈਸਟਾਂ ਅਤੇ ਸੰਪਰਕ ਟਰੇਸਿੰਗ ਦੀ ਗੰਭੀਰ ਘਾਟ ਸੰਬੰਧੀ ਗੱਲਬਾਤ ਕੀਤੀ। ਦੇਸ਼ ਭਰ ਵਿੱਚ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ, ਦੇਸ਼ ਭਰ ਵਿੱਚ ਲਾਗ ਦੇ ਮਾਮਲੇ 11 ਮਿਲੀਅਨ ਤੋਂ ਵੱਧ ਅਤੇ 250,000 ਤੋਂ ਵੱਧ ਮੌਤਾਂ ਹੋਈਆਂ ਹਨ ਪਰ ਇਸ ਸਥਿਤੀ ਵਿੱਚ ਵਾਇਰਸ ਤੋਂ ਬਚਾਅ ਲਈ ਕਾਮਿਆਂ ਕੋਲ ਸੁਰੱਖਿਆ ਉਪਕਰਣਾਂ ਦੀ ਘਾਟ ਹੈ। ਮਿਨੀਸੋਟਾ ਵਿੱਚ ਨਰਸ ਐਸੋਸੀਏਸ਼ਨ ਦੀ ਪ੍ਰਧਾਨ ਮੈਰੀ ਟਰਨਰ ਨੇ ਰੋਂਦੇ ਹੋਏ ਇਸ ਘਾਟ ਬਾਰੇ ਦੱਸਿਆ।ਉਸ ਅਨੁਸਾਰ ਮਹਾਂਮਾਰੀ ਦੇ ਸ਼ੁਰੂ ਵਿੱਚ, ਨਰਸਾਂ 10 ਸ਼ਿਫਟਾਂ ਲਈ ਸਿੰਗਲ ਮਾਸਕ ਦੀ ਵਰਤੋਂ ਕਰ ਰਹੀਆਂ ਸਨ ਅਤੇ ਫਾਇਰ ਵਿਭਾਗ ਨੇ ਵੀ ਮਾਸਕਾਂ ਨੂੰ ਦੁਬਾਰਾ ਵਰਤਣ ਬਾਰੇ ਦੱਸਿਆ।ਬਾਈਡੇਨ ਨੇ ਸ਼ੁੱਕਰਵਾਰ ਨੂੰ ਆਪਣੇ ਕੋਵਿਡ -19 ਸਲਾਹਕਾਰ ਬੋਰਡ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਵਿੱਚ ਇੱਕ ਸਾਬਕਾ ਸਰਜਨ ਡਾਕਟਰ ਵਿਵੇਕ ਮੂਰਤੀ, ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਸਾਬਕਾ ਕਮਿਸ਼ਨਰ ਡਾ. ਡੇਵਿਡ ਕੇਸਲਰ ਅਤੇ ਯੇਲ ਸਕੂਲ ਆਫ਼ ਮੈਡੀਸਨ ਦੀ ਮਾਰਸੇਲਾ ਨੂਨੇਜ਼ ਸਮਿੱਥ ਆਦਿ ਸ਼ਾਮਿਲ ਸਨ। ਇਸਦੇ ਨਾਲ ਹੀ ਸੋਮਵਾਰ ਨੂੰ ਕੋਰੋਨਾਂ ਸੰਬੰਧੀ ਹੋਰ ਜਾਇਜਾ ਲੈਣ ਲਈ ਬਾਈਡੇਨ ਨੇ ਕਾਰਪੋਰੇਟ ਅਤੇ ਮਜ਼ਦੂਰ ਨੇਤਾਵਾਂ ਨਾਲ ਵੀ ਮੁਲਾਕਾਤ ਕੀਤੀ ਕਿ ਅਰਥ ਵਿਵਸਥਾ ਨੂੰ ਸੁਰੱਖਿਅਤ ਕਿਵੇਂ ਬਣਾਇਆ ਜਾਵੇ। ਇਸ ਸੰਕਟ ਦੇ ਸਮੇਂ ,ਮਹਾਂਮਾਰੀ ਦਾ ਮੁਕਾਬਲਾ ਕਰਨ ਲਈ, ਬਾਈਡੇਨ ਨੇ ਹਰੇਕ ਨੂੰ ਘੱਟੋ ਘੱਟ ਦੋ ਮਹੀਨਿਆਂ ਲਈ ਮਾਸਕ ਪਹਿਨਣ ਅਤੇ ਸਮਾਜਿਕ ਦੂਰੀਆਂ ਦਾ ਅਭਿਆਸ ਕਰਨ ਦੀ ਅਪੀਲ ਵੀ ਕੀਤੀ ਹੈ। ਵਾਇਰਸ ਤੇ ਕਾਬੂ ਕਰਨ ਲਈ ਨਰਸਾਂ ,ਫਾਈਰ ਫਾਈਟਰਜ਼ ਅਤੇ ਹੋਰ ਫਰੰਟਲਾਈਨ ਵਰਕਰ ਬਾਈਡੇਨ ਕੋਲ ਉਚਿਤ ਮਾਤਰਾ ਵਿੱਚ ਸੁਰੱਖਿਆ ਉਪਕਰਣਾਂ ਦੀ ਅਪੀਲ ਕੀਤੀ ਹੈ ਕਿਉਂਕਿ ਇਹ ਵਰਕਰ ਸੁਰੱਖਿਆ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ।

Share this story
WRITTEN BY

BREAKING