Skip to content

ਹੈਰਿਸ ਦੀ ਟੀਮ ਵਿੱਚ ਅਹਿਮ ਅਹੁਦਿਆਂ ਉੱਤੇ ਔਰਤਾਂ ਦੀ ਨਿਯੁਕਤੀ

Share this story

ਵਾਸ਼ਿੰਗਟਨ – ਅਗਲੇ ਮਹੀਨੇ ਅਮਰੀਕੀ ਉਪ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਜਾ ਰਹੀ ਕਮਲਾ ਹੈਰਿਸ ਨੇ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਚੀਫ਼ ਆਫ਼ ਸਟਾਫ਼, ਘਰੇਲੂ ਨੀਤੀ ਸਲਾਹਕਾਰ ਤੇ ਕੌਮੀ ਸੁਰੱਖਿਆ ਸਲਾਹਕਾਰ ਵਜੋਂ ਹੈਰਿਸ ਨੇ ਮਹਿਲਾਵਾਂ ਦੀ ਚੋਣ ਕੀਤੀ ਹੈ। ਉਨ੍ਹਾਂ ਦੱਸਿਆ ਕਿ ਟੀਨਾ ਫਲੋਰਨੋਏ ਚੀਫ਼ ਆਫ਼ ਸਟਾਫ਼ ਹੋਣਗੇ। ਉਨ੍ਹਾਂ ਕੋਲ ਨੀਤੀ ਨਿਰਧਾਰਨ ਖੇਤਰ ਦਾ ਡੂੰਘਾ ਤਜਰਬਾ ਹੈ। ਲੋਕ ਸੇਵਾ ਖੇਤਰ ਵਿਚ ਟੀਨਾ ਦਾ ਕਰੀਅਰ ਲਾਮਿਸਾਲ ਰਿਹਾ ਹੈ। ਸੁਰੱਖਿਆ ਸਲਾਹਕਾਰ ਵਜੋਂ ਹੈਰਿਸ ਨੇ ਰਾਜਦੂਤ ਨੈਂਸੀ ਮੈਕਐਲਡਾਓਨੀ ਨੂੰ ਚੁਣਿਆ ਹੈ। ਰੋਹਿਨੀ ਕੋਸੋਗਲੂ ਉਪ ਰਾਸ਼ਟਰਪਤੀ ਨੂੰ ਘਰੇਲੂ ਨੀਤੀ ਨਿਰਧਾਰਨ ਲਈ ਸਲਾਹ ਦੇਵੇਗੀ। ਅਮਰੀਕੀ ਰਾਸ਼ਟਰਪਤੀ ਬਣਨ ਜਾ ਰਹੇ ਜੋਅ ਬਾਇਡਨ ਨੇ ਭਾਰਤੀ-ਅਮਰੀਕੀ ਵਿਵੇਕ ਮੂਰਤੀ ਨੂੰ ਸਰਜਨ ਜਨਰਲ ਥਾਪਿਆ ਹੈ। ਜ਼ਿਕਰਯੋਗ ਹੈ ਕਿ ਉਹ ਕੋਵਿਡ ਮਹਾਮਾਰੀ ਦੇ ਟਾਕਰੇ ਲਈ ਵੀ ਰਾਸ਼ਟਰਪਤੀ ਦੇ ਮੁੱਖ ਸਲਾਹਕਾਰਾਂ ਵਿਚੋਂ ਹਨ। ਮੂਰਤੀ ਇਸ ਤੋਂ ਪਹਿਲਾਂ ਓਬਾਮਾ ਤੇ ਟਰੰਪ ਪ੍ਰਸ਼ਾਸਨ ਵਿਚ ਵੀ ਸਰਜਨ ਜਨਰਲ ਰਹਿ ਚੁੱਕੇ ਹਨ। ਇਸੇ ਦੌਰਾਨ ਡੈਮੋਕਰੈਟਿਕ ਕਾਂਗਰਸ ਮੈਂਬਰ ਗ੍ਰੇਗਰੀ ਮੀਕਸ (67) ਨੂੰ ਸਦਨ ਦੀ ਤਾਕਤਵਰ ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਹ ਭਾਰਤ ਤੇ ਅਮਰੀਕਾ ਵਿਚਾਲੇ ਮਜ਼ਬੂਤ ਰਿਸ਼ਤਿਆਂ ਦੇ ਹਾਮੀ ਰਹੇ ਹਨ।

Share this story
WRITTEN BY

BREAKING