Parvinder Sohana initiated election campaign in Shaheed Udham Singh Colony
ਪਰਵਿੰਦਰ ਸੋਹਾਣਾ ਵੱਲੋਂ ਸ਼ਹੀਦ ਊਧਮ ਸਿੰਘ ਕਾਲੋਨੀ ਵਿੱਚ ਚੋਣ ਪ੍ਰਚਾਰ
– ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ ਤੇ ਭਾਜਪਾ ਦੀਆਂ ਫਿਰ ਤੋਂ ਲੰੂਬਡ ਚਾਲਾਂ ਵਿੱਚ ਨਾ ਫਸਣ ਕਾਲੋਨੀ ਨਿਵਾਸੀ : ਪਰਵਿੰਦਰ ਸੋਹਾਣਾ
ਐਸ.ਏ.ਐਸ. ਨਗਰ (ਮੋਹਾਲੀ), 31 ਜਨਵਰੀ
ਹਲਕਾ ਮੋਹਾਲੀ ਦੀ ਤਰਾਸਦੀ ਰਹੀ ਹੈ ਕਿ ਇੱਥੇ ਪਿਛਲੇ ਲਗਾਤਾਰ 15 ਸਾਲ ਤੋਂ ਕਾਂਗਰਸ ਪਾਰਟੀ ਦਾ ਵਿਧਾਇਕ ਬਲਬੀਰ ਸਿੰਘ ਸਿੱਧੂ ਜਿੱਤਦਾ ਆ ਰਿਹਾ ਹੈ ਪ੍ਰੰਤੂ ਕਾਲੋਨੀਆਂ ਵਿੱਚ ਰਹਿਣ ਵਾਲੇ ਲੋਕਾਂ ਦਾ ਜੀਵਨ ਪੱਧਰ ਜਿਉਂ ਦਾ ਤਿਉਂ ਹੈ। ਇਸ ਤੋਂ ਸਿੱਘ ਹੁੰਦਾ ਹੈ ਕਿ ਕਾਂਗਰਸ ਪਾਰਟੀ ਨੇ ਹਰ ਗਰੀਬ ਵਿਅਕਤੀ ਨੂੰ ਸਿਰਫ਼ ਵੋਟ ਬੈਂਕ ਵਜੋਂ ਵਰਤਿਆ ਅਤੇ ਉਨ੍ਹਾਂ ਦਾ ਸ਼ੋਸ਼ਣ ਕੀਤਾ। ਭਾਜਪਾ ਬਾਰੇ ਤਾਂ ਕਹਿਣਾ ਹੀ ਕੀ ਹੈ, ਇਹ ਤਾਂ ਪਹਿਲਾਂ ਤੋਂ ਹੀ ਅਮੀਰਾਂ ਦੀ ਪਾਰਟੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਮੋਹਾਲੀ ਤੋਂ ਅਕਾਲੀ-ਬਸਪਾ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਨੇ ਸ਼ਹੀਦ ਊਧਮ ਸਿੰਘ ਕਾਲੋਨੀ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।

ਅਕਾਲੀ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਨੇ ਕਾਲੋਨੀ ਨਿਵਾਸੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰ ਉਹ ਕਾਂਗਰਸ ਪਾਰਟੀ ਤੇ ਜਾਂ ਫਿਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀਆਂ ਲੰੂਬਡ ਚਾਲਾਂ ਵਿੱਚ ਨਾ ਫਸਣ। ਇਸ ਵਾਰ ਹਲਕਾ ਮੋਹਾਲੀ ਦੀ ਵਾਗਡੋਰ ਅਕਾਲੀ-ਬਸਪਾ ਗਠਜੋਡ ਦੇ ਹੱਥ ਆਉਣੀ ਚਾਹੀਦੀ ਹੈ ਤਾਂ ਕਿਤੇ ਜਾ ਕੇ ਕਾਲੋਨੀਆਂ ਦੀ ਹਾਲਤ ਸੁਧਰ ਸਕਦੀ ਹੈ। ਉਨ੍ਹਾਂ ਕਾਲੋਨੀ ਨਿਵਾਸੀਆਂ ਨੂੰ ਕਿਹਾ ਕਿ ਆਉਣ ਵਾਲੀ 20 ਫ਼ਰਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ‘ਤੱਕਡੀ’ ਨੂੰ ਵੋਟਾਂ ਪਾ ਕੇ ਪਰਵਿੰਦਰ ਸਿਘ ਸੋਹਾਣਾ ਨੂੰ ਕਾਮਯਾਬ ਬਣਾਉਣ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਬਜਹੇਡੀ, ਰਾਜਿੰਦਰ ਸਿੰਘ ਰਾਜਾ ਨਨਹੇਡੀਆਂ, ਪਾਲ ਸਿੰਘ ਰੱਤੂ, ਜਗਤਾਰ ਸਿੰਘ, ਸਵਰਨ ਸਿੰਘ ਲਾਂਡਰਾਂ, ਬਖਸ਼ੀਸ਼ ਸਿੰਘ ਗੰਗਡ, ਪ੍ਰਿ. ਜਗਦੀਪ ਸਿੰਘ, ਸੋਹਣ ਸਿੰਘ, ਰਣਧੀਰ ਸਿੰਘ ਸਰਪੰਚ, ਹਰਮਿੰਦਰ ਸਿੰਘ ਪੱਤੋਂ, ਬਲਵਿੰਦਰ ਸਿੰਘ ਲਖਨੌਰ, ਅਵਤਾਰ ਸਿੰਘ ਦਾਊਂ (ਦੋਵੇਂ ਸਰਕਲ ਪ੍ਰਧਾਨ), ਨਿਰਮਲ ਸਿੰਘ (ਸਰਪੰਚ ਮਾਣਕਮਾਜਰਾ), ਬਲਜੀਤ ਸਿੰਘ ਦੈਡੀ, ਬਿਕਰਮਜੀਤ ਸਿੰਘ ਗੀਗੇਮਾਜਰਾ, ਐਡਵੋਕੇਟ ਗਗਨਦੀਪ ਸਿੰਘ ਸੋਹਾਣ, ਕਮਲਜੀਤ ਸਿੰਘ ਕੰਮਾ ਬਡੀ ( ਸਕੱਤਰ ਜਨਰਲ ਮੋਹਾਲੀ), ਗੁਰਪ੍ਰਤਾਪ ਸਿੰਘ ਬਡੀ (ਕੌਮੀ ਮੀਤ ਪ੍ਰਧਾਨ), ਪ੍ਰੀਤ ਰਾਠੌਰ (ਜ਼ਿਲ੍ਹਾ ਕਾਲੋਨੀ ਵਿੰਗ ਯੂਥ ਪ੍ਰਧਾਨ), ਹਰਨੇਕ ਸਿੰਘ ਬਸਪਾ, ਟਿੰਕੂ ਵਰਮਾ ਪ੍ਰਧਾਨ ਖੱਤਰੀ ਸਭਾ, ਸਵਰਨ ਸਿੰਘ ਲਾਂਡਰਾਂ, ਹਰਦੁਆਰੀ ਲਾਲ ਪ੍ਰਧਾਨ ਬਸਪਾ,, ਗੁਰਦਿਆਲ ਸਿੰਘ, ਬਹਾਦਰ ਸਿੰਘ ਸਾਬਕਾ ਸਰਪੰਚ, ਜਸਵੰਤ ਸਿੰਘ, ਗਿਆਨ ਸਿੰਘ, ਨਛੱਤਰ ਸਿੰਘ, ਦਰਸ਼ਨ ਸਿੰਘ, ਦਿਲਵਰ ਸਿੰਘ, ਮਹਿੰਦਰ ਸਿੰਘ, ਕਾਕਾ ਸਿੰਘ, ਸੁਖਜਿੰਦਰ ਕੌਰ, ਪਿੰਡ ਮੌਜਪੁਰ ਵਿਖੇ ਸੁਖਦੇਵ ਸਿੰਘ, ਸਵਰਨ ਸਿੰਘ, ਜਗਤਾਰ ਸਿੰਘ (ਦੋਵੇਂ ਬਸਪਾ ਆਗੂ), ਗੁਰਪ੍ਰੀਤ ਸਿੰਘ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਕੁਲਦੀਪ ਕੌਰ ਕੰਗ, ਸੁੱਚਾ ਸਿੰਘ, ਜਗਤਾਰ ਸਿੰਘ, ਅਮਰਜੀਤ ਸਿੰਘ, ਐਡਵੋਕੇਟ ਅਵਤਾਰ ਸਿੰਘ, ਰਣਜੀਤ ਸਿੰਘ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ ਮਾਵੀ, ਲਾਲੀ ਵੀਰ, ਬਿੱਲਾ, ਛੋਟਾ, ਪੰਡਿਤ ਬ੍ਰਿਜ ਮੋਹਨ ਆਦਿ ਵੀ ਹਾਜ਼ਰ






