ਹਾਕਮਵਾਲ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦਾ ਲੈਂਟਰ ਪਾਇਆ
ਬੋਹਾ – ਨੇੜਲੇ ਪਿੰਡ ਹਾਕਮਵਾਲਾ ਦੀ ਸਮੂਹ ਸਾਧ ਸੰਗਤ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਲੰਗਰ ਹਾਲ ਦਾ ਲੈਂਟਰ ਸ਼ਰਧਾ ਤੇ ੳੇਤਸ਼ਾਹ ਨਾਲ ਪਾਇਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ ਕਾਲਾ ਅਤੇ ਖਜਾਨਚੀ ਸੰਸਾਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਲੰਗਰ ਹਾਲ ਨਾ ਹੋਣ ਕਾਰਨ ਬਰਸਾਤ ਆਦਿ ਦੇ ਦਿਨਾਂ ਵਿੱਚ ਖੁਸ਼ੀ ਗਮੀ ਦੇ ਸਮਾਗਮਾਂ ਮੌਕੇ ਸੰਗਤਾਂ ਨੂੰ ਲੰਗਰ ਛਕਾੳਣ ਵਿੱਚ ਕਾਫੀ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਸੀ। ਜਿਸ ਕਾਰਨ ਸਮੂਹ ਨਗਰ ਨਿਵਾਸੀਆਂ ਨੇ ਗੁਰਦੁਆਰਾ ਸਾਹਿਬ ਵਿਖੇ ਲੰਗਰ ਹਾਲ ਬਣਾਉਣ ਦਾ ਫੇਸਲਾ ਲਿਆ ਗਿਆ। ਜਿਸਦਾ ਅੱਜ ਲੈਂਟਰ ਪਾਇਆ ਗਿਆ ਹੈ।






