April 30, 2026
#ਪ੍ਰਮੁੱਖ ਖ਼ਬਰਾਂ #ਭਾਰਤ

ਭਾਰਤ–ਬੰਗਲਾਦੇਸ਼ ਦੋਸਤੀ ਪੂਰੀ ਦੁਨੀਆ ਲਈ ਮਿਸਾਲ : ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ – ਭਾਰਤ ਦੇਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਸ਼ਨਿੱਚਰਵਾਰ ਨੂੰ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ਼ਹਸੀਨਾ ਨਾਲ ਸੁਰੱਖਿਆ, ਕਾਰੋਬਾਰ, ਸੰਪਰਕ ਸਮੇਤ ਦੋਵੇਂ ਦੇਸ਼ਾਂ ਦੇ ਸਬੰਧਾਂ ਨੂੰ ਨਵੇਂ ਮੁਕਾਮ ਦੇਣਬਾਰੇ ਵਿਆਪਕ ਚਰਚਾ ਕੀਤੀ ਤੇ ਸਬੰਧਾਂ ਨੂੰ ਹੋਰ ਡੂੰਘਾ ਬਣਾਉਣ ਉੱਤੇ ਜ਼ੋਰ ਦਿੱਤਾ। ਸ਼੍ਰੀ ਮੋਦੀਨੇ ਕਿਹਾ ਕਿ ਭਾਰਤ ਬੰਗਲਾਦੇਸ਼ ਨਾਲ ਆਪਣੀ ਭਾਈਵਾਲੀ ਨੂੰ ਤਰਜੀਹ ਦਿੰਦਾ ਹੈ। ਸਾਨੂੰ ਮਾਣ ਹੈ ਕਿਦੋਵੇਂ ਦੇਸ਼ਾਂ ਦੇ ਆਪਸੀ ਸਬੰਧ ਗੁਆਂਢੀ ਦੇਸ਼ਾਂ ਵਿਚਲੇ ਸਹਿਯੋਗ ਲਈ ਪੂਰੀ ਦੁਨੀਆ ਲਈ ਇੱਕਬਿਹਤਰੀਨ ਮਿਸਾਲ ਹਨ। ਨਵੀਂ ਦਿੱਲੀ ਸਥਿਤ ਹੈਦਰਾਬਾਦ ਹਾਊਸ ‘ਚ ਦੋਵੇਂ ਆਗੂਆਂ ਦੀ ਮੁਲਾਕਾਤਹੋਈ, ਜਿੱਥੇ ਤਿੰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਦੋਵੇਂ ਧਿਰਾਂਰੱਖਿਆ, ਸੁਰੱਖਿਆ, ਕਾਰੋਬਾਰ ਤੇ ਸੰਪਰਕ ਜਿਹੇ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਮਜ਼ਬੂਤੀ ਦੇਣਾਚਾਹੁੰਦੇ ਹਨ।