ਸੁਖਬੀਰ ਸਿੰਘ ਬਾਦਲ ਨੂੰ ਬੰਬ ਨਾਲ ਉਡਾਉਣ ਦੀ ਰਚੀ ਗਈ ਸੀ ਸਾਜ਼ਿਸ਼ : ਪੁਲਿਸ ਜਾਂਚ ‘ਚ ਖ਼ੁਲਾਸਾ
ਬੀਤੇ ਮਹੀਨੇ ਤਰਨ ਤਾਰਨ ਵਿਖੇ ਫਟੇ ਬੰਬ ਦੀ ਹੋਣੀ ਸੀ ਹਮਲੇ ਲਈ ਵਰਤੋਂ
ਚੰਡੀਗੜ੍ਹ – ਪੰਜਾਬ ਪੁਲਿਸ ਵੱਲੋਂ ਤਰਨਤਾਰਨ ‘ਚ 5 ਸਤੰਬਰ ਨੂੰ ਹੋਏ ਧਮਾਕੇ ਦੀ ਕੀਤੀ ਜਾ ਰਹੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ 2015 ਵਿੱਚ ਬਰਗਾੜੀ ਬੇਅਦਬੀ ਘਟਨਾ ਮਗਰੋਂ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ਰਚੀ ਗਈ ਸੀ। ਪੁਲਿਸ ਵੱਲੋਂ ਕੀਤੀ ਪੁੱਛ ਗਿੱਛ ਦੌਰਾਨ ਇੱਕ ਰਿਪੋਰਟ ਅਨੁਸਾਰ ਮਲਕੀਤ ਸਿੰਘ ਸ਼ੇਰਾ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਮਾਰਨ ਦੀ ਸਾਜ਼ਿਸ਼ ਬਿਕਰਮ ਸਿੰਘ ਪੰਜਵੜ ਨੇ ਰਚੀ ਸੀ, ਜਿਸ ਨੂੰ ਬੰਬ ਬਣਾਉਣ ਦੀ ਜਾਚ ਸੀ ਅਤੇ ਉਸਨੇ 2 ਬੰਬ ਬਣਾ ਲਏ ਸਨ। ਯੋਜਨਾ ਇਹ ਸੀ ਕਿ ਜਦੋਂ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜਣਗੇ ਤਾਂ ਪਹਿਲਾ ਬੰਬ ਪੰਜਵੜ ਸੁੱਟੇਗਾ, ਜਿਸ ਮਗਰੋਂ ਦੂਜਾ ਬੰਬ ਮਲਕੀਤ ਸਿੰਘ ਸ਼ੇਰਾ ਨੇ ਸੁੱਟਣਾ ਸੀ ਪਰ ਸੁਖਬੀਰ ਬਾਦਲ ਦੀ ਭਾਰੀ ਸੁਰੱਖਿਆ ਨੂੰ ਵੇਖਦਿਆਂ ਪੰਜਵੜ ਘਬਰਾ ਗਿਆ ਅਤੇ ਯੋਜਨਾ ਵਿੱਚ ਹੀ ਛੱਡ ਦਿੱਤੀ। ਪੰਜਵੜ 2018 ਵਿੱਚ ਆਸਟਰੀਆ ਭੱਜ ਗਿਆ। ਸ਼ੇਰਾ ਨੇ ਦੱਸਿਆ ਕੇ ਸੁਖਬੀਰ ਬਾਦਲ ਨੇ ਨਵੰਬਰ 2016 ‘ਚ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਆਉਣਾ ਸੀ; ਉਦੋਂ ਅਸੀਂ ਉਸ ਉੱਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਅਸੀਂ ਤਾਂ ਮੌਕੇ ਉੱਤੇ ਜਾ ਕੇ ਅਭਿਆਸ ਵੀ ਕਰ ਲਿਆ ਸੀ। ਸ਼ੇਰਾ ਨੇ ਮੰਨਿਆ ਕਿ – ‘ਬਿਕਰਮ ਕੋਲ ਦੋ ਬੰਬ ਸਨ ਤੇ ਇੱਕ ਬੰਬ ਉਸ ਨੇ ਮੈਨੂੰ ਦੇ ਦਿੱਤਾ ਸੀ। ਅਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦੁਆਰ ਉੱਤੇ ਹੀ ਸੁਖਬੀਰ ਬਾਦਲ ਉੱਤੇ ਧਾਵਾ ਬੋਲਣਾ ਸੀ। ਯੋਜਨਾ ਇਹ ਸੀ ਕਿ ਬਿਕਰਮ ਮੌਕਾ ਵੇਖ ਕੇ ਸੁਖਬੀਰ ਬਾਦਲ ਉੱਤੇ ਇੱਕ ਬੰਬ ਸੁੱਟੇਗਾ ਤੇ ਉਸ ਤੋਂ ਬਾਅਦ ਦੂਜਾ ਬੰਬ ਮੈਂ ਸੁੱਟਾਂਗਾ। ਅਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦੁਆਰ ਉੱਤੇ ਪੁਜ਼ੀਸ਼ਨਾਂ ਵੀ ਲੈ ਲਈਆਂ ਸਨ। ਪਰ ਸੁਖਬੀਰ ਬਾਦਲ ਸਖ਼ਤ ਸੁਰੱਖਿਆ ਚੌਕਸੀ ਨਾਲ ਪੁੱਜਾ। ਬਿਕਰਮ ਇਹ ਸਭ ਵੇਖ ਕੇ ਡਰ ਗਿਆ ਤੇ ਬੰਬ ਨਾ ਸੁੱਟ ਸਕਿਆ। ਬਾਅਦ ਵਿੱਚ ਉਹ ਬੰਬ ਉਸ ਸਟੀਲ ਦੇ ਇੱਕ ਕਵਰ ਵਿੱਚ ਆਪਣੇ ਕੋਲ ਰੱਖ ਲਿਆ ਸੀ।’ ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਜਿਹੜੇ ਬੰਬ ਬੀਤੀ 5 ਸਤੰਬਰ ਨੂੰ ਫਟੇ ਸਨ, ਉਹ ਉਹੀ ਬੰਬ ਸਨ ਜਿਹੜੇ ਸਾਲ 2016–17 ਦੌਰਾਨ ਬਿਕਰਮ ਨੇ ਦੱਬੇ ਸਨ। ਪੁਲਿਸ ਦਾ ਦਾਅਵਾ ਹੈ ਕਿ ਬਿਕਰਮ ਨੇ ਜਿਹੜੇ ਗੁਜੰਟ ਸਿੰਘ ਨੂੰ ਦੇਸੀ ਬੰਬ ਬਣਾਉਣ ਦੀ ਸਿਖਲਾਈ ਦਿੱਤੀ ਸੀ, ਉਸ ਨੂੰ ਬਿਕਰਮ ਸਿੰਘ ਨੇ ਤਾਜ਼ਾ ਹੁਕਮ ਦਿੱਤੇ ਸਨ ਕਿ ਪੰਜਾਬ ਦੀਆਂ ਕੁਝ ਅਹਿਮ ਸ਼ਖ਼ਸੀਅਤਾਂ ਉੱਤੇ ਬੰਬਾਂ ਨਾਲ ਹਮਲੇ ਕਰਨੇ ਹਨ। ਯੋਜਨਾ ਇਹੋ ਸੀ ਕਿ ਪੰਡੋਰੀ ਗੋਲਾ ਦੇ ਖੇਤਾਂ ‘ਚ ਦੱਬੇ ਪਏ ਬੰਬਾਂ ਦੀ ਵਰਤੋਂ ਇਹ ਹਮਲੇ ਕਰਨ ਲਈ ਕੀਤੀ ਜਾਵੇ।ਪਰ ਗੁਰਜੰਟ ਸਿੰਘ ਤੇ ਉਸ ਦੇ ਦੋ ਸਹਿਯੋਗੀ ਜਦੋਂ ਉਹ ਦੱਬੇ ਪਏ ਬੰਬ ਬਾਹਰ ਕੱਢਣ ਦਾ ਜਤਨ ਕਰ ਰਹੇ ਸਨ।






