April 30, 2026
#ਪੰਜਾਬ #ਪ੍ਰਮੁੱਖ ਖ਼ਬਰਾਂ

ਕੈਪਟਨ ਅਮਰਿੰਦਰ ਸਿੰਘ ਵੱਲੋਂ ਦੁਸਹਿਰਾ ਤੇ ਦੁਰਗਾ ਪੂਜਾ ਦੇ ਤਿਉਹਾਰ ਦੀ ਵਧਾਈ

ਸਹਿਣਸ਼ੀਲਤਾ ਤੇ ਸਦਭਾਵਨਾ ਦੀਆਂ ਰਵਾਇਤਾਂ ’ਤੇ ਪਹਿਰਾ ਦੇਣ ਦਾ ਸੱਦਾ
ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁਸਹਿਰਾ ਅਤੇ ਦੁਰਗਾ ਪੂਜਾ ਦੇ ਪਵਿੱਤਰ ਤਿਉਹਾਰਾਂ ਦੀ ਲੋਕਾਂ ਨੂੰ ਵਧਾਈ ਦਿੰਦਿਆਂ ਸਹਿਣਸ਼ੀਲਤਾ ਅਤੇ ਸਦਭਾਵਨਾ ਦੀਆਂ ਸਦੀਆਂ ਪੁਰਾਣੀਆਂ ਰਵਾਇਤਾਂ ਨੂੰ ਕਾਇਮ ਰੱਖਣ ਪ੍ਰਤੀ ਮੁੜ ਸਮਰਪਿਤ ਹੋਣ ਦਾ ਅਹਿਦ ਲੈਣ ਦਾ ਸੱਦਾ ਦਿੱਤਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇਨਾਂ ਤਿਉਹਾਰਾਂ ਦੀਆਂ ਮਹਾਨ ਕਦਰਾਂ-ਕੀਮਤਾਂ ਚੰਗਿਆਈ ਦੇ ਰਸਤੇ ’ਤੇ ਚੱਲਣ ਵਾਸਤੇ ਮਨੁੱਖਤਾ ਨੂੰ ਸੇਧ ਦਿੰਦਿਆਂ ਹਨ ਜੋ ਸਾਨੂੰ ਪਵਿੱਤਰ ਜੀਵਨ ਦੇ ਆਦਰਸ਼ਾਂ ਨੂੰ ਉਤਸ਼ਾਹਤ ਕਰਨ ਲਈ ਹਮੇਸ਼ਾ ਪ੍ਰੇਰਿਤ ਕਰਦੀਆਂ ਰਹਿਣਗੀਆਂ। ਉਨਾਂ ਨੇ ਲੋਕਾਂ ਨੂੰ ਦੁਸਹਿਰਾ ਅਤੇ ਦੁਰਗਾ ਪੂਜਾ ਦੇ ਤਿਉਹਾਰਾਂ ਰਾਹੀਂ ਬਦੀ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਸਮੇਤ ਆਦਰਸ਼ਾਂ ਅਤੇ ਰਵਾਇਤਾਂ ’ਤੇ ਪਹਿਰਾ ਦੇਣ ਦਾ ਸੱਦਾ ਦਿੱਤਾ।ਮੁੱਖ ਮੰਤਰੀ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਅਸਹਿਣਸ਼ੀਲਤਾ ਅਤੇ ਨਿਰਾਸ਼ਾ ਵਧਣ ਦੇ ਸੰਦਰਭ ਵਿੱਚ ਇਹ ਆਦਰਸ਼ ਹੋਰ ਵੀ ਜ਼ਿਆਦਾ ਸਾਰਥਕ ਹਨ। ਉਨਾਂ ਨੇ ਸਾਰਿਆਂ ਨੂੰ ਇਹ ਤਿਉਹਾਰ ਸਦਭਾਵਨਾ ਅਤੇ ਆਪਸੀ ਮੇਲ-ਮਿਲਾਪ ਦੀ ਭਾਵਨਾ ਨਾਲ ਮਨਾਉਣ ਦੀ ਅਪੀਲ ਕੀਤੀ।