July 30, 2026
#ਖੇਡਾਂ

UP ਯੋਧਾ ਨੇ ਪੁਣੇਰੀ ਪਲਟਨ ਨੂੰ 43-39 ਨਾਲ ਹਰਾਇਆ

ਘਰੇਲੂ ਟੀਮ ਯੂ. ਪੀ. ਯੋਧਾ ਨੇ ਹਰਫਨਮੌਲਾ ਪ੍ਰਦਰਸ਼ਨ ਨਾਲ ਐਤਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ ਮੈਚ ‘ਚ ਪੁਣੇਰੀ ਪਲਟਨ ਨੂੰ 43-39 ਨਾਲ ਹਰਾਇਆ। ਕਪਤਾਨ ਤੇ ਮੁੱਖ ਡਿਫੈਂਡਰ ਨੀਤੇਸ਼ ਕੁਮਾਰ ਯੂ. ਪੀ. ਯੋਧਾ ਦੇ ਸਟਾਰ ਰਹੇ ਜਿਸ ਨੇ ਹਾਈ ਫਾਈਵ (6 ਟੈਕਲ ਅੰਕ) ਅੰਕ ਹਾਸਲ ਕੀਤੇ। ਹਾਲਾਂਕਿ ਘਰੇਲੂ ਟੀਮ ਨੇ ਸੈਸ਼ਨ ਦੇ ਸੱਤ ਪਲੇਅ ਆਫ ‘ਚ ਜਗ੍ਹਾ ਬਣਾ ਲਈ ਹੈ ਪਰ ਫਿਰ ਵੀ ਉਸ ਨੇ ਪੁਣੇਰੀ ਪਲਟਨ ਵਿਰੁੱਧ ਹਮਲਾਵਰ ਖੇਡ ਦਿਖਾਇਆ ਤੇ ਪਹਿਲੇ ਹਾਫ ਤਕ 29-15 ਦੀ ਬੜ੍ਹਤ ਬਣਾ ਲਈ ਸੀ।