ਏ.ਟੀ.ਐਮ. ਕਾਰਡ ਬਦਲਕੇ ਲੋਕਾਂ ਨਾਲ ਧੋਖਾਧੜੀ ਕਰਨ ਵਾਲਾ ਗਿਰੋਹ ਸੰਗਰੂਰ ਪੁਲਿਸ ਵੱਲੋਂ ਕਾਬੂ
ਸੰਗਰੂਰ – ਸੰਗਰੂਰ ਪੁਲਿਸ ਵੱਲੋਂ ਇੱਕ ਅਜਿਹੇ ਗ੍ਰੋਹ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ਜੋ ਕਿ ਏ.ਟੀ.ਐਮ. ਦੀ ਵਰਤੋਂ ਕਰਨ ਵਾਲੇ ਅਣਭੋਲ ਲੋਕਾਂ ਨਾਲ ਕਾਰਡ ਬਦਲਕੇ ਫਰਾਡ ਕਰਦਾ ਸੀ ਤੇ ਇਸ ਗਿਰੋਹ ਦੇ 7 ਮੈਂਬਰਾਂ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 4 ਲੱਖ 54 ਹਜ਼ਾਰ ਰੁਪਏ, 64 ਏ.ਟੀ.ਐਮ. ਕਾਰਡ, 1 ਸਕਿਮਿੰਗ ਡਿਵਾਇਸ ਤੇ ਇੱਕ ਕਾਰ ਬਰਾਮਦ ਕਰਨ ਦਾਅਵਾ ਕੀਤਾ ਹੈ। ਜਿਲ੍ਹਾ ਪੁਲਿਸ ਮੁੱਖੀ ਸੰਗਰੂਰ ਸ੍ਰੀ ਸੰਦੀਪ ਗਰਗ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਿਲ੍ਹਾ ਸੰਗਰੂਰ ਵਿੱਚ ਦਿਨੋ ਦਿਨ ਵੱਧ ਰਹੀਆਂ ਏ.ਟੀ.ਐਮ. ਫਰਾਡ ਦੀਆਂ ਵਾਰਦਾਤਾਂ ਨੂੰ ਟਰੇਸ ਕਰਨ ਲਈ ਮੋਹਿਤ ਅਗਰਵਾਲ ਪੀ.ਪੀ.ਐਸ., ਡੀ.ਐਸ.ਪੀ. ਸੰਗਰੂਰ ਦੀ ਅਗਵਾਈ ਹੇਠ ਬਣਾਈ ਗਈ ਸਪੈਸ਼ਲ ਟੀਮ ਜਿਸ ਵਿੱਚ ਸਾਈਬਰ ਕ੍ਰਾਈਮ ਸੈਲ ਸੰਗਰੂਰ ਅਤੇ ਇੰਸ: ਸਤਨਾਮ ਸਿੰਘ ਇੰਚਾਰਜ ਸੀ.ਆਈ.ਏ. ਬਹਾਦਰ ਸਿੰਘ ਵਾਲਾ ਸਟਾਫ਼ ਸੰਗਰੂਰ ਦੀਆਂ ਵੱਖ ਵੱਖ ਟੀਮਾਂ ਸ਼ਾਮਿਲ ਸਨ, ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਸੀ.ਆਈ.ਏ. ਸਟਾਫ਼ ਬਹਾਦਰ ਸਿੰਘ ਵਾਲੀ ਦੀ ਟੀਮ ਦੇ ਇੰਚਾਰਜ ਐਸ.ਆਈ. ਜਸਵੀਰ ਸਿੰਘ ਨੇ ਜਿਲ੍ਹਾ ਸੰਗਰੂਰ ਵਿੱਚ ਏ.ਟੀ.ਐਮ. ਕਲੋਨਿੰਗ ਰਾਹੀਂ ਹੋਈਆਂ ਵਾਰਦਾਤਾਂ ਨੂੰ ਟਰੇਸ ਕੀਤਾ ਜਿਨ੍ਹਾਂ ਵਿੱਚ ਦੋਸ਼ੀਆਨ ਰਾਜ ਕੁਮਾਰ ਉਰਫ਼ ਰਾਜੂ, ਬਬਲੂ Àਰਫ਼ ਬੱਲੂ ਪੁੱਤਰਨਾਮ ਧਰਮਪਾਲ, ਪ੍ਰਵੀਨ ਪੁੱਤਰ ਸੁਰੇਸ਼ ਵਾਸੀਆਨ ਸਿੰਧੂ ਫਾਰਮ ਮੁਰਥਲੀ ਪਹੇਵਾ ਜਿਲ੍ਹਾ ਕੁਰੂਕਸ਼ੇਤਰ ਰਾਜੇਸ਼ ਉਰਫ਼ ਲਾਲਾ ਪੁੱਤਰ ਹੁਕਮ ਚੰਦ ਵਾਸੀ ਗਲੀ ਨੰ: 3 ਕੈਲਾਸ ਧਾਮ ਪੇਹਵਾ ਜਿਲ੍ਹਾ ਕੁਰੂਕਸ਼ੇਤਰ, ਰਾਜੇਸ਼ ਪੁੱਤਰ ਰਮੇਸ਼ ਕੁਮਾਰ ਵਾਸੀ ਵਾਰਡ ਨੰ: 2 ਨੇੜੇ ਬਾਲਮੀਕੀ ਮੰਦਿ ਭਿÀਾਨੀ ਖੇੜਾ ਜਿਲ੍ਹਾ ਭਿਵਾਨੀ, ਬਿੱਟੂ ਪੁੱਤਰ ਜਗਵੀਰ ਸਿੰਘ ਵਾਸੀ ਸਿਰਟਾ ਰੋਡ ਬਾਈਪਾਸ ਕੈਥਲ ਅਤੇ ਰਣਧੀਰ ਉਰਫ਼ ਧੀਰਾ ਪੁੱਤਰ ਗਿਆਨਾ ਰਾਮ ਵਾਸੀ ਕਮਾਂਡ ਪੱਟੀ ਜਖੌਲੀ ਜਿਲ੍ਹਾ ਕੈਥਲ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 4 ਲੱਖ 54 ਹਜ਼ਾਰ ਰੁਪਏ, ਵੱਖ ਵੱਖ ਬੈਂਕਾਂ ਦੇ ਕੁੱਲ 64 ਏ.ਟੀ.ਐਮ. ਤੇ ਇੱਕ ਸਕਿੰਮਿਗ ਡਿਵਾਇਸ ਬਰਾਮਦ ਕੀਤੀ। ਐਸ.ਐਸ.ਪੀ. ਸੰਗਰੂਰ ਨੇ ਜਾਣਕਾਰੀ ਦਿੰਦਿਆ ਕਿ ਉਕਤ ਦੋਸ਼ੀ ਭੋਲੇ ਭਾਲੇ ਲੋਕਾਂ ਦੇ ਏ.ਐਮ.ਐਮਜ ਵਿੱਚੋਂ ਪੈਸੇ ਕਢਵਾਉਣ ਦੀ ਮਦਦ ਕਰਨ ਦਾ ਵਿਖਾਵਾ ਕਰਕੇ ਹੱਥ ਦੀ ਸਫ਼ਾਈ ਨਾਲ ਆਪਣੇ ਹੱਕ ਵਿੱਚ ਛੁਪਾਏ ਹੋਏ ਸਕਿਮਿੰਗ ਡਿਵਾਇਸ ਨਾਲ ਉਨ੍ਹਾਂ ਦੇ ਏ.ਟੀ.ਐਮ. ਨੂੰ ਸਵਾਇਪ ਕਰਕੇ ਬਾਅਦ ਵਿੱਚ ਸਵਾਇਪ ਕੀਤੇ ਏ.ਟੀ.ਐਮ. ਦਾ ਕਲੋਨ ਤਿਆਰ ਕਰਕੇ ਠੱਗੀ ਮਾਰਦੇ ਸਨ। ਕਾਬੂ ਕੀਤੇ ਗਏ ਉਕਤ ਗੈਂਗ ਦੇ ਮੈਂਬਰਾਂ ਨੇ ਦੇਸ਼ ਦੇ 9 ਰਾਜਾਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਦਿੱਲੀ, ਉੱਤਰਾਖੰਡ, ਉੱਤਰ ਪ੍ਰਦੇਸ਼, ਰਾਜਸਥਾਨ ਛੱਤੀਸਗੜ੍ਹ ਦੇ ਕਰੀਬ 90 ਸ਼ਹਿਰਾਂ ਵਿੱਚ ਸਥਿਤ ਏ.ਟੀ.ਐਮ. ਵਿੱਚ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦੇ ਏ.ਟੀ.ਐਮਜ਼ ਬਦਲ ਕੇ ਜਾਂ ਏ.ਟੀ.ਐਮਜ਼ ਦੇ ਕਲੋਨ ਤਿਆਰ ਕਰਕੇ ਪਿਛਲੇ 5 ਸਾਲਾਂ ਵਿੱਚ ਕਰੀਬ 1500 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।






