ਮਾਣਹਾਨੀ ਮਾਮਲਾ ਵਿੱਚ ਸੂਰਤ ਕੋਰਟ ਨੇ ਰਾਹੁਲ ਗਾਂਧੀ ਬਾਰੇ ਸੁਣਵਾਈ ਟਾਲੀ, ਅਗਲੀ ਪੇਸ਼ੀ 10 ਦਸੰਬਰ ਨੂੰ
ਅਹਿਮਦਾਬਾਦ – ਪਿਛਲੇ ਕੁਝ ਦਿਨਾਂ ਤੋਂ ਵਿਦੇਸ਼ ਯਾਤਰਾ ਕਰ ਰਹੇ ਸੀਨੀਅਰ ਕਾਂਗਰਸ ਨੇਤਾ, ਲੋਕਸਭਾ ਸੰਸਦ ਮੈਂਬਰ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਭਾਰਤ ਵਾਪਸ ਆਏ ਹਨ ਅਤੇ ਅੱਜ ਉਨ੍ਹਾਂ ਨੂੰ ਮਾਣਹਾਨੀ ਦੇ ਇੱਕ ਮਾਮਲੇ ਸੰਬੰਧੀ ਗੁਜਰਾਤ ਦੀ ਅਦਾਲਤ ਸਾਹਮਣੇ ਪੇਸ਼ ਹੋਣਾ ਪਿਆ ਪਰ ਅਦਾਲਤ ਵਿੱਚ ਇਹ ਸੁਣਵਾਈ ਟਲ ਗਈ ਹੈ| ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 10 ਦਸੰਬਰ ਨੂੰ ਫਿਰ ਹੋਵੇਗੀ| ਜਿਕਰਯੋਗ ਹੈ ਕਿ ਆਰ. ਐਸ. ਐਸ ਜਾਂ ਭਾਜਪਾ ਵਰਕਰਾਂ ਵੱਲੋਂ ਉਨ੍ਹਾਂ ਖਿਲਾਫ ਦਰਜ ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਉਨ੍ਹਾਂ ਅਹਿਮਦਾਬਾਦ ਵਿੱਚ ਚੱਲ ਰਹੀ ਅਦਾਲਤੀ ਸੁਣਵਾਈ ਵਿੱਚ ਵੀ ਸ਼ਾਮਿਲ ਹੋਣਾ ਹੈ| ਰਾਹੁਲ ਗਾਂਧੀ ਖਿਲਾਫ, ”ਸਾਰੇ ਚੋਰਾਂ ਦੇ ਉਪਨਾਮ ਮੋਦੀ ਕਿਉ ਹੁੰਦਾ ਹੈ?” ਵਾਲੀ ਕਥਿਤ ਟਿੱਪਣੀ ਨੂੰ ਲੈ ਕੇ ਮਾਮਲਾ ਦਰਜ ਕਰਵਾਇਆ ਸੀ| ਉਨ੍ਹਾਂ ਇਸ ਸਾਲ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਇਹ ਟਿੱਪਣੀ ਨੂੰ ਲੈ ਕੇ ਮਾਮਲਾ ਦਰਜ ਕਰਵਾਇਆ ਸੀ| ਜਿਕਰਯੋਗ ਹੈ ਕਿ ਗੁਜਰਾਤ ਵਿੱਚ ਰਾਹੁਲ ਗਾਂਧੀ ਖਿਲਾਫ ਮਾਣਹਾਨੀ ਦੇ ਕੁੱਲ 3 ਮਾਮਲੇ ਚੱਲ ਰਹੇ ਹਨ|






