April 22, 2026
#ਖੇਡਾਂ

ਗਾਂਗੁਲੀ ਨੂੰ ਈਡਨ ਗਾਰਡਨ ਚ ਦਿਨ-ਰਾਤ ਟੈਸਟ ਮੈਚ ਦੀ ਉਮੀਦ

ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਸੋਮਵਾਰ ਨੂੰ ਉਮੀਦ ਜਤਾਈ ਕਿ ਬੰਗਲਾਦੇਸ਼ ਦੀ ਟੀਮ ਈਡਨ ਗਾਰਡਨ ‘ਚ ਹੋਣ ਵਾਲੇ ਟੈਸਟ ਮੈਚ ਨੂੰ ਦਿਨ-ਰਾਤ ‘ਚ ਖੇਡਣ ਦੇ ਲਈ ਸਹਿਮਤ ਹੋਵੇਗੀ। ਈਡਨ ਗਾਰਡਨ ‘ਚ ਇਹ ਮੁਕਾਬਲਾ 22 ਤੋਂ 26 ਨਵੰਬਰ ਤਕ ਖੇਡਿਆ ਜਾਣਾ ਹੈ। ਬੰਗਲਾਦੇਸ਼ ਦੀ ਟੀਮ ਹਾਲਾਂਕਿ ਗੁਲਾਬੀ ਗੇਂਦ ਨਾਲ ਖੇਡਣ ਤੋਂ ਬਚਣਾ ਚਾਹੁੰਦੀ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ ਆਪਣੇ ਸੀਨੀਅਰ ਖਿਡਾਰੀਆਂ ਦੇ ਨਾਲ ਬੈਠਕ ਕਰ ਇਸ ਮਾਮਲੇ ‘ਚ ਆਪਣੇ ਫੈਸਲੇ ਦੇ ਵਾਰੇ ‘ਚ ਬੀ. ਸੀ. ਸੀ. ਆਈ. ਪ੍ਰਧਾਨ ਨੂੰ ਸੋਮਵਾਰ ਦੇਰ ਸ਼ਾਮ ਜਾਂ ਮੰਗਲਵਾਰ ਸਵੇਰ ਤਕ ਦੱਸ ਦੇਣਗੇ। ਗਾਂਗੁਲੀ ਨੇ ਕਿਹਾ ਕਿ ਮੈਂ ਬੀ. ਸੀ. ਬੀ. ਪ੍ਰਧਾਨ ਨਾਲ ਗੱਲ ਕੀਤੀ ਹੈ। ਉਹ ਸਹਿਮਤ ਹਨ, ਉਹ ਇਸ ਮਾਮਲੇ ‘ਤੇ ਖਿਡਾਰੀਆਂ ਨਾਲ ਗੱਲ ਕਰਨਾ ਚਾਹੁੰਦੇ ਹਨ। ਮੈਨੂੰ ਯਕੀਨ ਹੈ ਕਿ ਇਹ ਦਿਨ-ਰਾਤ ਟੈਸਟ ਮੈਚ ਹੋਵੇਗਾ। ਉਹ ਜਲਦ ਹੀ ਇਸਦਾ ਅਧਿਕਾਰਿਕ ਐਲਾਨ ਵੀ ਕਰਨਗੇ। ਉਮੀਦ ਹੈ ਕਿ ਅੱਜ ਰਾਤ 10-10.30 ਵਜੇ ਤਕ ਸਾਨੂੰ ਇਸਦੀ ਸੂਚਨਾ ਮਿਲ ਜਾਵੇਗੀ।