ਸ਼ਾਕਿਬ ਖ਼ਿਲਾਫ਼ ਕਾਨੂੰਨੀ ਕਾਰਵਾਈ ਨਹੀਂ ਕਰਾਂਗੇ: ਬੀਸੀਬੀ
ਬੰਗਲਾਦੇਸ਼ ਕ੍ਰਿਕਟ ਬੋਰਡ ਸ਼ਾਇਦ ਸ਼ਾਕਿਬ ਅਲ ਹਸਨ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਾ ਕਰੇ, ਪਰ ਉਸ ਨੂੰ ਕਾਰਨ ਦੱਸੋ ਨੋਟਿਸ ਦਾ ਜਵਾਬ ਦੇਣਾ ਪਵੇਗਾ। ਬੋਰਡ ਦੇ ਸੀਈਓ ਨਿਜ਼ਾਮੂਦੀਨ ਚੌਧਰੀ ਨੇ ਕਿਹਾ ਕਿ ਕੇਂਦਰੀ ਸਮਝੌਤੇ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਲਈ ਉਸ ਨੂੰ ਕਾਰਨ ਦੱਸੋ ਨੋਟਿਸ ਦਾ ਜਵਾਬ ਦੇਣਾ ਹੋਵੇਗਾ। ਟੈਸਟ ਅਤੇ ਟੀ-20 ਕਪਤਾਨ ਸ਼ਾਕਿਬ ਨੂੰ ਦੇਸ਼ ਦੀ ਪ੍ਰਮੁੱਖ ਟੈਲੀਕਾਮ ਕੰਪਨੀ ‘ਗ੍ਰਾਮੀਣਫੋਨ’ ਨੇ ਆਪਣਾ ਬਰਾਂਡ ਅੰਬੈਸਡਰ ਬਣਾਇਆ ਹੈ ਜੋ ਟੀਮ ਦੀ ਸਪਾਂਸਰ ‘ਰੌਬੀ’ ਦੀ ਮੁਕਾਬਲੇਬਾਜ਼ ਕੰਪਨੀ ਹੈ। ਕੇਂਦਰੀ ਸਮਝੌਤੇ ਦੀਆਂ ਸ਼ਰਤਾਂ ਅਨੁਸਾਰ ਇਹ ਉਲੰਘਣਾ ਹੈ। ਬੀਸੀਬੀ ਪ੍ਰਧਾਨ ਨਜ਼ਮੁਲ ਹਸਨ ਨੇ ਦੇਸ਼ ਦੇ ਸਰਵੋਤਮ ਖਿਡਾਰੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਸੀ। ਬੀਸੀਬੀ ਦੇ ਚੌਧਰੀ ਨੇ ਬੰਗਾਲੀ ਰੋਜ਼ਾਨਾ ‘ਪ੍ਰੋਥੋਮ ਆਲੋ’ ਨੂੰ ਕਿਹਾ ਕਿ ਸ਼ਾਕਿਬ ਖ਼ਿਲਾਫ਼ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ।






