April 24, 2026
#ਪ੍ਰਮੁੱਖ ਖ਼ਬਰਾਂ #ਭਾਰਤ

ਤੀਸ ਹਜ਼ਾਰੀ ਕੋਰਟ ‘ਚ ਵਕੀਲਾਂ ਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ

ਨਵੀਂ ਦਿੱਲੀ – ਦਿੱਲੀ ਦੇ ਤੀਸ ਹਜ਼ਾਰੀ ਕੋਰਟ ਵਿੱਚ ਸ਼ਨਿੱਚਰਵਾਰ ਨੂੰ ਵਕੀਲਾਂ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ ਹੋ ਗਈ। ਇਸ ਦੌਰਾਨ ਪੁਲਿਸ ਵੱਲੋਂ ਗੋਲੀਬਾਰੀ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਵੱਲੋਂ ਕੁਝ ਗੱਡੀਆਂ ਨੂੰ ਅੱਗ ਵੀ ਲਾਈ ਗਈ ਹੈ। ਮਾਮਲਾ ਵਧਦਾ ਦੇਖਦੇ ਹੋਏ ਉੱਤਰੀ ਜ਼ਿਲ੍ਹੇ ਦੇ ਕਈ ਥਾਣਿਆਂ ਦੀ ਪੁਲਿਸ ਮੌਕੇ ‘ਤੇ ਪਹੁੰਚੀ। ਜਾਣਕਾਰੀ ਮੁਤਾਬਕ ਜੇਲ੍ਹ ਦੇ ਬਾਹਰ ਤੀਸਰੀ ਬਟਾਲੀਅਨ ਦੀ ਪੁਲਿਸ ਅਤੇ ਵਕੀਲਾਂ ਵਿੱਚ ਝਗੜਾ ਹੋ ਗਿਆ। ਤੀਜੀ ਬਟਾਲੀਅਨ ਕੈਦੀਆਂ ਨੂੰ ਕੋਰਟ ਲਿਆਉਣ ਅਤੇ ਲਿਜਾਣ ਦਾ ਕੰਮ ਕਰਦੀ ਹੈ। ਇਹ ਵੀ ਸੂਚਨਾ ਮਿਲੀ ਹੈ ਕਿ ਪਾਰਕਿੰਗ ਨੂੰ ਲੈ ਕੇ ਝਗੜਾ ਹੋ ਗਿਆ। ਵਿਵਾਦ ਏਨਾ ਵੱਧ ਗਿਆ ਕਿ ਪੀ.ਸੀ.ਆਰ. ਵੈਨ ਵਿੱਚ ਵੀ ਅੱਗ ਲਗਾ ਦਿੱਤੀ ਗਈ।