February 5, 2025
#ਦੇਸ਼ ਦੁਨੀਆਂ

ਰੂਸ ਵਿਚ ਨਿੱਜੀ ਹੈਲੀਕਾਪਟਰ ਹਾਦਸਾਗ੍ਰਸਤ, ਪਾਇਲਟ ਦੀ ਮੌਤ

ਮਾਸਕੋ – ਰੂਸ ਦੇ ਦੱਖਣ-ਪੱਛਮੀ ਕ੍ਰਾਸਨੋਦਰ ਸੂਬੇ ਵਿਚ ਅਬਰਾਉ-ਦਯੂਰਸੋ ਨੇੜੇ ਇਕ ਨਿੱਜੀ ਰਾਬਿਨਸਨ ਆਰ 66 ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਖਬਰ ਮਿਲੀ ਹੈ| ਜਿਕਰਯੋਗ ਹੈ ਕਿ ਇਸ ਦੌਰਾਨ ਪਾਇਲਟ ਦੀ ਮੌਤ ਹੋ ਗਈ ਹੈ|ਇਕ ਨਿੱਜੀ ਰਾਬਿਨਸਨ ਆਰ 66 ਹੈਲੀਕਾਪਟਰ ਅਬਰਾਉ-ਦਯੂਰਸੋ ਸ਼ਹਿਰੀ ਬਸਤੀਆਂ ਦੇ ਦੱਖਣ-ਪੱਛਮ ਵੱਲ ਪੰਜ ਕਿਲੋਮੀਟਰ ਦੂਰ ਹਾਦਸੇ ਦਾ ਸ਼ਿਕਾਰ ਹੋ ਗਿਆ| ਇਸ ਦੌਰਾਨ ਪਾਇਲਟ ਨੂੰ ਬਚਾਇਆ ਨਹੀਂ ਜਾ ਸਕਿਆ| ਅਧਿਕਾਰੀ ਨੇ ਦੱਸਿਆ ਕਿ ਅਜੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪਾਇਲਟ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ ਹੈ|