February 5, 2025
#ਖੇਡਾਂ

ਮੁਹੰਮਦ ਸ਼ੰਮੀ ਨੂੰ ਮਿਲੀ ਰੋਸ਼ਨਾਰਾ ਕਲੱਬ ਦੀ ਮਾਨਦ ਮੈਂਬਰਸ਼ਿਪ

ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੂੰ ਰਾਜਧਾਨੀ ਦੇ ਪ੍ਰਸਿੱਧ ਤੇ ਪੁਰਾਣੇ ਰੋਸ਼ਨਾਰਾ ਕਲੱਬ ਦੀ ਮਾਨਦ ਮੈਂਬਰਸ਼ਿਪ ਪ੍ਰਦਾਨ ਕੀਤੀ ਗਈ ਹੈ। ਰੋਸ਼ਨਾਰਾ ਕਲੱਬ ਦੇ ਕ੍ਰਿਕਟ ਸਕੱਤਰ ਅਰਜੁਨ ਗੁਪਤਾ ਨੇ ਦੱਸਿਆ ਕਿ ਸ਼ੰਮੀ ਨੂੰ ਸੋਮਵਾਰ ਰੋਸ਼ਨਾਰਾ ਕਲੱਬ ‘ਚ ਸਨਮਾਨਿਤ ਕੀਤਾ ਗਿਆ ਤੇ ਇਸ ਦੌਰਾਨ ਇਸ ਨੂੰ ਇਹ ਮੈਂਬਰਸ਼ਿਪ ਦਿੱਤੀ ਗਈ ਹੈ। ਅਰਜੁਨ ਨੇ ਕਿਹਾ ਕਿ ਇਹ ਉਸਦੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸ਼ੰਮੀ ਨੂੰ ਕਲੱਬ ਦੀ ਮੈਂਬਰਸ਼ਿਪ ਦਿੱਤੀ ਗਈ ਹੈ।ਅਰਜੁਨ ਨੇ ਦੱਸਿਆ ਕਿ ਉਸਦੀ ਕੰਪਨੀ ਕ੍ਰੈਗਬਜ਼ ਸਪੋਰਟਸ ਹੁਣ ਸ਼ੰਮੀ ਦੇ ਕਾਰੋਬਾਰ ਪ੍ਰਬੰਧਨ ਨੂੰ ਦੇਖੇਗੀ। ਇਸ ਮੌਕੇ ‘ਤੇ ਕਲੱਬ ਦੇ ਚੇਅਰਮੈਨ ਕ੍ਰਿਕਟ ਅਮਿਤ ਗਰਗ, ਕੋ-ਚੇਅਰਮੈਨ ਕੁਣਾਲ ਵੰਜਾਨੀ ਤੇ ਸਕੱਤਰ ਕ੍ਰਿਕਟ ਜਸਪ੍ਰੀਤ ਸਿੰਘ ਵੀ ਮੌਜੂਦ ਸਨ।