ਹਰਿਆਣਾ ਸਰਕਾਰ ਨੇ ਜਿਲਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀਆਂ ਦੇ ਚੇਅਰਮੈਨਾਂ ਦੀ ਨਿਯੁਕਤੀ ਕੀਤੀ
![](https://blastingskyhawk.com/wp-content/uploads/2019/12/3-3.jpg)
ਚੰਡੀਗੜ – ਹਰਿਆਣਾ ਸਰਕਾਰ ਵੱਲੋਂ ਜਿਲਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀਆਂ ਦੇ ਚੇਅਰਮੈਨਾਂ ਦੀ ਨਿਯੁਕਤੀ ਦੀ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਨੂੰ ਜਿਲਾ ਗੁਰੂਗ੍ਰਾਮ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ| ਸਾਰੇ ਚੇਅਰਮੈਨ ਸਬੰਧਿਤ ਕਮੇਟੀਆਂ ਦੀ ਮਹੀਨਾ ਵਾਰ ਮੀਟਿੰਗ ਲੈ ਕੇ ਜਨਤਾ ਦੀ ਸਮੱਸਿਆਵਾਂ ਦਾ ਹੱਲ ਯਕੀਨੀ ਕਰਨਗੇ| ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੂੰ ਜਿਲਾ ਫਰੀਦਾਬਾਦ ਅਤੇ ਪਾਣੀਪਤ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ| ਇਸ ਤਰਾਂ, ਗ੍ਰਹਿ ਮੰਤਰੀ ਅਨਿਲ ਵਿਜ ਨੂੰ ਜਿਲਾ ਰੋਹਤਕ ਅਤੇ ਸਿਰਸਾ, ਸਿੱਖਿਆ ਮੰਤਰੀ ਕੰਵਰ ਪਾਲ ਨੂੰ ਜਿਲਾ ਕਰਨਾਲ ਅਤੇ ਅੰਬਾਲਾ, ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੂੰ ਜਿਲਾ ਸੋਨੀਪਤ ਅਤੇ ਕੈਥਲ ਦਾ ਜਿਲਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ|ਉਨਾਂ ਨੇ ਦਸਿਆ ਕਿ ਬਿਜਲੀ ਮੰਤਰੀ ਰਣਜੀਤ ਸਿੰਘ ਨੂੰ ਜਿਲਾ ਹਿਸਾਰ ਅਤੇ ਫਤਿਹਾਬਾਦ, ਖੇਤੀਬਾੜੀ ਮੰਤਰੀ ਜੈ ਪ੍ਰਕਾਸ਼ ਦਲਾਲ ਨੂੰ ਜਿਲਾ ਚਰਖੀ ਦਾਦਰੀ ਅਤੇ ਮਹੇਂਦਰਗੜ, ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲ ਨੂੰ ਜਿਲਾ ਨੁੰਹ ਅਤੇ ਪਲਵਲ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ| ਇਸ ਤਰਾਂ, ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਓਮ ਪ੍ਰਕਾਸ਼ ਯਾਦਵ ਨੂੰ ਜਿਲਾ ਰਿਵਾੜੀ ਅਤੇ ਝੱਜਰ, ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸ੍ਰੀਮਤੀ ਕਮਲੇਸ਼ ਢਾਂਡਾ ਨੂੰ ਜਿਲਾ ਕੁਰੂਕਸ਼ੇਤਰ, ਪਰਾਤੱਤਵ ਅਤੇ ਅਜਾਇਬਘਰ ਰਾਜ ਮੰਤਰੀ ਅਨੁਪ ਧਾਨਕ ਨੂੰ ਜਿਲਾ ਭਿਵਾਨੀ ਅਤੇ ਜੀਂਦ ਅਤੇ ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸੰਦੀਪ ਸਿੰਘ ਨੂੰ ਜਿਲਾ ਪੰਚਕੂਲਾ ਅਤੇ ਯਮੁਨਾਨਗਰ ਦਾ ਜਿਲਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ|