ਸ਼ਹੀਦੀ ਜੋੜ ਮੇਲੇ ਦੇ ਸਬੰਧ ‘ਚ ਪੁਲਿਸ ਵੱਲੋਂ ਲੰਗਰ ਲਗਾਇਆ
ਲੁਧਿਆਣਾ – ਸ਼ਹੀਦੀ ਜੋੜ ਮੇਲੇ ਤੇ ਸੰਗਤਾਂ ਦੀ ਆਵਾਜਾਈ ਨੂੰ ਦੇਖਦੇ ਹੋਏ ਥਾਣਾ ਫੋਕਲ ਪੁਆਇੰਟ ਦੇ ਅਧੀਨ ਆਉਂਦੀ ਈਸ਼ਵਰ ਕਲੋਨੀ ਚੌਕੀ ਦੀ ਪੁਲਸ ਵਲੋਂ ਚੰਡੀਗੜ੍ਹ ਰੋਡ ਤੇ ਚੌਕੀ ਦੇ ਬਾਹਰ ਪੁਰੀ ਛੋਲੇ ਅਤੇ ਚਾਹ ਦਾ ਲੰਗਰ ਲਗਾਇਆ ਗਿਆ ਜਿਸ ਦਾ ਉਦਘਾਟਨ ਥਾਣਾ ਫੋਕਲ ਪੁਆਇੰਟ ਮੁਖੀ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਅਤੇ ਚੌਕੀ ਮੁਖੀ ਸੁਰਜੀਤ ਸਿੰਘ ਸੈਣੀ ਨੇ ਕੀਤਾ ਇਸ ਮੌਕੇ ਥਾਣਾ ਮੁਖੀ ਅਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਇਸ ਵੇਲੇ ਸ਼ਹੀਦੀ ਜੋੜ ਮੇਲੇ ਦੇ ਸੰਬੰਧ ਵਿਚ ਫਤਹਿਗੜ੍ਹ ਸਾਹਿਬ ਅਤੇ ਚਮਕੌਰ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ ਜਿਥੇ ਪੂਰੇ ਪੰਜਾਬ ਵਿਚੋਂ ਹਜਾਰਾਂ ਸੰਗਤਾਂ ਲੁਧਿਆਣਾ ਵਿਚੋਂ ਹੋ ਕੇ ਗੁਜ਼ਰ ਰਹੀਆ ਹਨ ਉੱਤੋਂ ਕੜਾਕੇ ਦੀ ਠੰਡ ਪੈ ਰਹੀ ਹੈ ਜਿਸ ਦੇ ਚਲਦੇ ਪੁਲਸ ਮੁਲਾਜ਼ਮਾਂ ਵਲੋਂ ਸੰਗਤਾਂ ਦੀ ਸੇਵਾ ਕਰਨ ਲਈ ਲੰਗਰ ਲੱਗਾ ਕੇ ਚੰਗਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਦੀ ਆਸਪਾਸ ਦੇ ਪਿੰਡ ਵਾਸੀਆ ਨੇ ਸਲਾਂਘਾ ਕੀਤੀ ਇਸ ਮੌਕੇ ਏ ਐਸ ਆਈ ਜਗਜੀਤ ਸਿੰਘ , ਹੈਡ ਕਾਂਸਟੇਬਲ ਸਤਵਿੰਦਰ ਸਿੰਘ , ਹੈਡ ਕਾਂਸਟੇਬਲ ਸੁਖਦੇਵ ਸਿੰਘ ਹੈਡ ਕਾਂਸਟੇਬਲ ਰਾਕੇਸ਼ ਕੁਮਾਰ ਆਦਿ ਮੌਜੂਦ ਸਨ