ਰਾਮਪੁਰਾ ਫੂਲ ਦੇ ਮੌੜ ਰੋਡ ‘ਤੇ ਵਾਪਰਿਆ ਸੜਕ ਹਾਦਸਾ-ਜਾਨੀ ਨੁਕਸਾਨ ਤੋਂ ਬਚਾਅ
ਰਾਮਪੁਰਾ ਫੂਲ – ਸਥਾਨਕ ਮੌੜ ਰੋਡ ਤੇ ਪੈਟਰੋਲ ਪੰਪ ਦੇ ਨਜ਼ਦੀਕ ਇੱਕ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਹੌਂਡਾ ਸਿਟੀ ਕਾਰ ਅੇਚ.ਆਰ 26 ਐਕਸ 4145 ਕਾਰ ਮੋੜ ਵਾਲੀ ਸਾਈਡ ਤੋਂ ਰਾਮਪੁਰਾ ਵੱਲ ਆ ਰਹੀ ਸੀ ਜਦ ਕਾਰ ਉਕਤ ਜਗ੍ਹਾ ਤੇ ਪੁੱਜੀ ਤਾਂ ਅਚਾਨਕ ਖਤਾਨਾਂ ਚ ਉਤਰ ਗਈ। ਪ੍ਰਤੱਖਦਰਸ਼ੀਆਂ ਅਨੁਸਾਰ ਕਾਰ ਦੀ ਰਫਤਾਰ ਤੇਜ਼ ਹੋਣ ਕਾਰਨ ਉਹ ਬੇਕਾਬੂ ਹੋ ਗਈ। ਉਨ੍ਹਾਂ ਅੱਗੇ ਦੱਸਿਆ ਕਿ ਕਾਰ ਚਾਲਕ ਦੇ ਕਿਸੇ ਤਰ੍ਹਾਂ ਦੀ ਸੱਟ ਨਹੀਂ ਲੱਗੀ। ਪਰ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।