ਜਲੰਧਰ ਦਿਹਾਤੀ ਪੁਲਿਸ ਵੱਲੋਂ ਡੇਢ ਕਿੱਲੋ ਹੈਰੋਇਨ ਅਤੇ 4 ਕਿੱਲੋ ਅਫੀਮ ਸਮੇਤ 5 ਕਾਬੂ
ਜਲੰਧਰ – ਸ਼੍ਰੀ ਨਵਜੋਤ ਸਿੰਘ ਮਾਹਲ,ਐੱਸ.ਐੱਸ.ਪੀ.ਜਲੰਧਰ (ਦਿਹਾਤੀ) ਦੀ ਲਗਾਤਾਰ ਨਸ਼ਾ ਤਸਕਰਾਂ ਤੇ ਸਿਕੰਜਾ ਕੱਸਦੇ ਹੋਏ ਸੀ.ਆਈ.ਏ.ਜਲੰਧਰ(ਦਿਹਾਤੀ)ਦੀ ਪੁਲਿਸ ਨੇ 01 ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਕੋਲੋਂ 01 ਕਿਲੋ 500 ਗ੍ਰਾਮ ਹੈਰੋਇਨ 02 ਮੋਬਾਈਲ ਫੋਨ ਸਮੇਤ ਡੋਂਗਲ ਅਤੇ 01 ਮੋਟਰਸਾਈਕਲ ਨੰਬਰ ਪੀ.ਬੀ-12-ਐਮ-9142,ਥਾਣਾ ਸਦਰ ਨਕੋਦਰ ਦੀ ਪੁਲਿਸ ਨੇ 02 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ 01 ਕਿਲੋ 500 ਗ੍ਰਾਮ ਅਫੀਮ, ਇੱਕ ਬਰੇਜਾ ਗੱਡੀ ਨੰਬਰ ਯੂ.ਪੀ-15-ਸੀ.ਡਬਯੂ-4425 ਅਤੇ ਥਾਣਾ ਭੋਗਪੁਰ ਦੀ ਪੁਲਿਸ ਨੇ 02 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿਚੋਂ 03 ਕਿਲੋ 50 ਗ੍ਰਾਮ:ਅਫੀਮ ਬਰਾਮਦ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ.ਸ਼੍ਰੀ ਮਾਹਲ ਨੇ ਪ੍ਰੈਸ ਨੂੰ ਜਾਣਕਾਰੀ ਦੇਂਦਿਆਂ ਦੱਸਿਆ ਕਿ 26/12/19 ਨੂੰ ਏ.ਐੱਸ.ਆਈ.ਪਰਵਿੰਦਰ ਸਿੰਘ ਸੀ.ਆਈ.ਏ.ਸਟਾਫ ਸਮੇਤ ਪੁਲਿਸ ਪਾਰਟੀ ਬਰਾਏ ਗਸ਼ਤ ਬਾ ਚੈਕਿੰਗ ਦੇ ਸਬੰਧ ਵਿੱਚ ਜਲੰਧਰ ਤੋਬਾ ਮਕਸੂਦਾਂ,ਕਰਤਾਰਪੁਰ ਨੂੰ ਜਾ ਰਹੇ ਸਨ ਤਾਂ ਕਾਹਲਵਾਂ ਦੇ ਕੋਲ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਗੌਰਵ ਚੋਹਾਨ ਪੁੱਤਰ ਨਰਿੰਦਰ ਕੁਮਾਰ ਵਾਸੀ ਮਕਾਨ ਨੰਬਰ 192,ਗਲੀ ਨੰਬਰ 06 ਮੋਹੱਲਾ ਬਾਬੂ ਲਾਭ ਸਿੰਘ ਨਗਰ,ਬਸਤੀ ਬਾਵਾ ਖੇਲ,ਜਲੰਧਰ ਅਤੇ ਸੰਜੀਵ ਕੁਮਾਰ ਉਰਫ ਪੰਮਾ ਪੁੱਤਰ ਆਤਮਾ ਨੰਦ ਵਾਸੀ ਗਗਰੇਟ ਹਿਮਾਚਲ ਹਾਲ ਵਾਸੀ ਗਰੀਨ ਮਾਡਲ ਟਾਊਨ ਜੋ ਵੱਡੀ ਪੱਧਰ ਤੇ ਨਸ਼ਾ ਵੇਚਣ ਦਾ ਧੰਦਾ ਕਰਦੇ ਹਨਜੋ ਇਹਨਾਂ ਨੂੰ ਪੁਸ਼ਪਿੰਦਰ ਸਿੰਘ ਉਰਫ ਨੋਨੀ ਪੁੱਤਰ ਮਨਿੰਦਰ ਸਿੰਘ ਵਾਸੀ ਗੁਲਮਰਗ ਕਲੋਨੀ ਲੱਧੇਵਾਲੀ ਅਤੇ ਗੁਰਜੰਟ ਸਿੰਘ ਉਰਫ ਭੋਲੂ ਪੁੱਤਰ ਸੁਰਿੰਦਰ ਸਿੰਘ ਵਾਸੀ ਹਵੇਲੀਆ ਥਾਣਾ ਸਰਾਏ ਅਮਾਨਤ ਖਾਂ ਜੋ ਜੇਲ ਵਿੱਚ ਬੰਦ ਹਨ,ਵੱਖ ਵੱਖ ਬੰਦਿਆ ਨਾਲ ਤਾਲਮੇਲ ਕਰਕੇ ਇਹਨਾਂ ਤੱਕ ਹੈਰੋਇਨ ਪਹੁੰਚਾਉਂਦੇ ਹਨ ਅਤੇ ਇਹ ਅੱਗੇ ਇਲਾਕਾ ਜਲੰਧਰ ਸ਼ਹਿਰ ਵਿੱਚ ਉਹਨਾਂ ਵਲੋਂ ਦੱਸੇ ਹੋਏ ਆਦਮੀਆਂ ਨੂੰ ਹੈਰੋਇਨ ਸਪਲਾਈ ਕਰਦੇ ਹਨ.ਜੋ ਅੱਜ ਗੌਰਵ ਚੋਹਾਨ ਨੂੰ ਕਾਹਲਵਾਂ ਲਾਗੇ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਕਾਬੂ ਕਰ ਲਿਆ ਗਿਆ.ਜਿਸਤੇ ਮੁਕੱਦਮਾ ਨੰਬਰ 209 ਮਿਤੀ 26/12/19 ਜੁਰਮ 21/29 ਐੱਨ.ਡੀ.ਪੀ.ਐੱਸ ਐਕਟ ਥਾਣਾ ਕਰਤਾਰਪੁਰ ਦਰਜ ਕਰਕੇ ਗ੍ਰਿਫਤਾਰ ਕਰ ਲੀਆ ਗਿਆ ਅਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜੋ ਪੁੱਛਗਿੱਛ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ.ਇਸੇ ਤਰਾਂ ਏ.ਐੱਸ.ਆਈ ਪਰਮਜੀਤ ਸਿੰਘ,ਚੋਂਕੀ ਇੰਚਾਰਜ ਸ਼ੰਕਰ ਸਮੇਤ ਸਾਥੀ ਪੁਲਿਸ ਕਰਮਚਾਰੀਆਂ ਦੇ ਬਰਾਏ ਚੈਕਿੰਗ ਦੇ ਸਬੰਧ ਵਿੱਚ ਨੇੜੇ ਬਾਬੇ ਦਾ ਢਾਬਾ ਪਿੰਡ ਧਾਲੀਵਾਲ,ਜੰਡਿਆਲਾ ਨਕੋਦਰ ਰੋਡ ਮਜੂਦ ਸੀ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੰਜੇ ਚੋਧਰੀ ਪੁੱਤਰ ਊਦੇ ਚੋਧਰੀ ਵਾਸੀ ਮਕਾਨ ਨੰਬਰ 835/36 ਟਰਾਂਸਪੋਰਟ ਨਗਰ ,ਮੇਵਲਾ ਮੇਰਠ ਯੂ.ਪੀ ਅਤੇ ਬੱਬਲੂ ਕੁਮਾਰ ਪੁੱਤਰ ਜਗਬੀਰ ਸਿੰਘ ਵਾਸੀ ਬੁੱਧਪੁਰ ਥਾਣਾ ਇੰਚੋਲੀ ਮੇਰਠ ਯੂ.ਪੀ ਜਿਨ੍ਹਾਂ ਕੋਲ ਆਪਣੀ ਬਰੇਜ਼ਾ ਗੱਡੀ ਨੰਬਰ ਯੂ.ਪੀ-15-ਸੀ.ਡਬਯੂ-4425 ਹੈ ਜੋ ਭਾਰੀ ਮਾਤਰਾ ਵਿੱਚ ਅਫੀਮ ਪੰਜਾਬ ਵਿੱਚ ਲਿਆ ਕੇ ਵੱਖ ਵੱਖ ਜਿਲਿਆਂ ਵਿਚ ਸਪਲਾਈ ਕਰਦੇ ਹਨ।