ਕਾਂਗਰਸ ਨੇ ਆਪਣਾ 135 ਵਾਂ ਸਥਾਪਨਾ ਦਿਵਸ ਮਣਾਇਆ
ਨਵੀਂ ਦਿੱਲੀ – ਕਾਂਗਰਸ ਪਾਰਟੀ ਅੱਜ ਆਪਣਾ 135ਵਾਂ ਸਥਾਪਨਾ ਦਿਵਸ ਮਨਾਇਆ| ਸਥਾਪਨਾ ਦਿਵਸ ਦੇ ਮੌਕੇ ਤੇ ਨਾਗਰਿਕਤਾ ਕਾਨੂੰਨ ਦਾ ਮੁੱਦਾ ਛਾਇਆ ਰਿਹਾ| ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਵੀ ਨਾਗਰਿਕਤਾ ਕਾਨੂੰਨ ਅਤੇ ਐਨਆਰਸੀ ਨੂੰ ਲੈ ਕੇ ਮੋਦੀ ਸਰਕਾਰ ਦਾ ਘਿਰਾਓ ਕੀਤਾ| ਰਾਹੁਲ ਗਾਂਧੀ ਨੇ ਕਿਹਾ ਕਿ ਸੀਏਏ ਅਤੇ ਐਨਆਰਸੀ ਨੋਟਬੰਦੀ-2 ਹੈ| ਇਹ ਸਾਰਾ ਮਾਮਲਾ ਜੋ ਕੁਝ ਚੱਲ ਰਿਹਾ ਹੈ, ਉਹ ਨੋਟਬੰਦੀ ਵਾਂਗ ਹੀ ਹੈ ਜਿਸ ਵਿੱਚ ਗਰੀਬ ਲੋਕਾਂ ਨੂੰ ਲਾਈਨ ਵਿੱਚ ਖੜਾ ਕਰਨਾ ਚਾਹੁੰਦੇ ਹਨ| ਕੋਈ ਵੀ ਅਮੀਰ ਇਸ ਲਾਈਨ ਵਿੱਚ ਖੜ੍ਹਾ ਨਹੀਂ ਹੋਵੇਗਾ ਕਿਉਂਕਿ ਉਹ ਉਨ੍ਹਾਂ ਦਾ ਦੋਸਤ ਹੈ|