February 5, 2025
#ਪੰਜਾਬ

ਸਾਲ 2019 ਵਿੱਚ ਆਰੀਅਨਜ਼ ਦੇ ਵਿਦਿਆਰਥੀਆਂ ਨੇ ਸਿੱਖਿਆ ਨਤੀਜਿਆਂ ਵਿੱਚ ਰਿਕਾਰਡ ਕਾਇਮ ਕੀਤਾ

ਮੋਹਾਲੀ – ਆਰੀਅਨਜ਼ ਗਰੁੱਪ ਆੱਫ ਕਾੱਲੇਜਿਜ਼, ਰਾਜਪੁਰਾ, ਨੇੜੇ ਚੰਡੀਗੜ ਦੇ ਵਿਦਿਆਰਥੀਆਂ ਨੇ ਸਾਲ 2019 ਦੇ ਸਿੱਖਿਆ ਨਤੀਜਿਆਂ ਵਿੱਚ ਚੰਗਾ ਪ੍ਰਦਰਸ਼ਨ ਕਰ ਰਿਕਾਰਡ ਕਾਇਮ ਕੀਤਾ ਹੈ। ਫਾਈਨਲ ਪ੍ਰੀਖਿਆਵਾਂ ਦੇ ਨਤੀਜਿਆਂ ਵਿੱਚ ਤਕਨੀਕੀ ਅਤੇ ਗੈਰ ਤਕਨੀਕੀ ਕੋਰਸਾਂ ਦੇ ਵਿਦਿਆਰਥੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ।ਆਰੀਅਨਜ਼ ਕਾਲੇਜ ਆੱਫ ਇੰਜੀਅਰਿੰਗ ਦੇ ਬੀ.ਟੈਕ ਦੇ ਵਿਦਿਆਰਥੀਆਂ ਨੇ, ਆਰੀਅਨਜ਼ ਇੰਸਟੀਟਿਊਟ ਆੱਫ ਨਰਸਿੰਗ ਦੇ ਜੀਐਨਐਮ ਦੇ ਵਿਦਿਆਰਥੀਆਂ ਨੇ, ਆਰੀਅਨਜ਼ ਕਾਲੇਜ ਆੱਫ ਫਾਰਮੈਸੀ ਦੇ ਬੀ.ਫਾਰਮੈਸੀ ਦੇ ਵਿਦਿਆਰਥੀਆਂ ਨੇ, ਆਰੀਅਨਜ਼ ਕਾਲੇਜ ਆੱਫ ਲਾੱ ਦੇ ਐਲਐਲ.ਬੀ ਅਤੇ ਬੀ.ਏ-ਐਲਐਲ.ਬੀ ਦੇ ਵਿਦਿਆਰਥੀਆਂ ਨੇ, ਆਰੀਅਨਜ਼ ਕਾਲੇਜ ਆੱਫ ਐਜੂਕੇਸ਼ਨ ਦੇ ਬੀ.ਐਡ ਦੇ ਵਿਦਿਆਰਥੀਆਂ ਨੇ, ਬੀ.ਐਸਸੀ ਦੇ ਖੇਤੀਬੜੀ ਦੇ ਵਿਦਿਆਰਥੀਆਂ ਨੇ ਵੱਖ ਵੱਖ ਯੂਨੀਵਰਸਿਟੀਆਂ ਵਲੋਂ ਕਰਵਾਈਆਂ ਗਈਆਂ ਫਾਈਨਲ ਪ੍ਰੀਖਿਆਵਾਂ ਵਿੱਚ ਚੰਗੇ ਨਤੀਜੇ ਹਾਸਲ ਕਰ ਕਾਲੇਜ ਅਤੇ ਮਾਂ-ਪਿਉ ਦਾ ਨਾਮ ਰੋਸ਼ਨ ਕੀਤਾ ਹੈ।ਆਰੀਅਨਜ਼ ਗਰੁੱਪ ਦੇ ਚੇਅਰਮੈਨ, ਡਾ. ਅੰਸ਼ੂ ਕਟਾਰੀਆ ਨੇ ਇਸ ਪ੍ਰਾਪਤੀ ਦੇ ਲਈ ਅੱਵਲ ਆਉਣ ਵਾਲੇ ਵਿਦਿਆਰਥੀਆਂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਚੰਗੀ ਸਿਖਿਆ ਦੇਣਾ ਕਾਲੇਜ ਦਾ ਮਨੋਰਥ ਹੈ ਅਤੇ ਵਿਦਿਆਰਥੀਆਂ ਦੇ ਨਤੀਜਿਆਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਅਸੀਂ ਆਪਣੇ ਮਨੋਰਥ ਵਿੱਚ ਕਾਮਯਾਬ ਹੋ ਰਹੇ ਹਾਂ। ਅਗਲੇ ਸਾਲ ਹੋਰ ਵਧੀਆ ਨਤੀਜੇ ਲਿਆਉਣ ਲਈ ਸਿੱਖਿਅਕ ਹੋਰ ਮੇਹਨਤ ਕਰਨਗੇ।