February 5, 2025
#ਭਾਰਤ

ਪੈਟਰੋਲ ਤੇ ਡੀਜ਼ਲ ਦੋਵੇਂ ਹੋ ਗਏ ਹੋਰ ਵੀ ਮਹਿੰਗੇ

ਨਵੀਂ ਦਿੱਲੀ – ਅੱਜ ਐਤਵਾਰ ਨੂੰ ਪੈਟਰੋਲ ਤੇ ਡੀਜ਼ਲ ਦੋਵਾਂ ਦੀਆਂ ਕੀਮਤਾਂ ‘ਚ ਵਾਧਾ ਕਰ ਦਿੱਤਾ ਗਿਆ ਹੈ। ਕੱਲ੍ਹ ਸਨਿੱਚਰਵਾਰ ਨੂੰ ਦੋਵੇਂ ਕੀਮਤਾਂ ਸਥਿਰ ਰਹੀਆਂ ਸਨ। ਅੱਜ ਦੇਸ਼ ਦੇ ਚਾਰ ਮੁੱਖ ਮਹਾਂਨਗਰਾਂ ਦਿੱਲੀ, ਕੋਲਕਾਤਾ, ਮੁੰਬਹੀ ਤੇ ਚੇਨਈ ‘ਚ ਪੈਟਰੋਲ ਦੀ ਕੀਮਤ ਵਿੱਚ 14 ਪੈਸੇ ਪ੍ਰਤੀ ਲਿਟਰ ਤੇ ਡੀਜ਼ਲ ਦੀ ਕੀਮਤ ‘ਚ 19 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਚਾਰ ਮਹਾਂਨਗਰਾਂ ‘ਚ ਪੈਟਰੋਲ ਦੀ ਕੀਮਤ ਕ੍ਰਮਵਾਰ 74.88 ਰੁਪਏ, 77.54 ਰੁਪਏ, 80.53 ਰੁਪਏ ਅਤੇ 77.85 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਡੀਜ਼ਲ ਦੀ ਕੀਮਤ ਦਿੱਲੀ ‘ਚ 67.60 ਰੁਪਏ ਪ੍ਰਤੀ ਲਿਟਰ ਹੋ ਗਈ ਹੈ।