February 5, 2025
#ਮਨੋਰੰਜਨ

ਸਫਲਤਾ ਕੰਮ ਕਰਨ ਲਈ ਉਤਸ਼ਾਹ ਭਰਦੀ ਹੈ: ਅਕਸ਼ੈ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਭਿਨੇਤਾ ਅਕਸ਼ੈ ਕੁਮਾਰ ਫਿਲਮ ਉਦਯੋਗ ਦੇ ਸਭ ਤੋਂ ਵੱਧ ਰੁਝੇਵਿਆਂ ਭਰਪੂਰ ਸਿਤਾਰਾਿਆਂ ਵਿੱਚੋਂ ਇੱਕ ਹੈ ਪਰ ਉਸਦਾ ਮੰਨਣਾ ਹੈ ਕਿ ਫਿਲਮ ਉਦਯੋਗ ਵਿੱਚ ਆਪਣੇ ਆਪ ਨੂੰ ਬਰਕਰਾਰ ਰੱਖਣਾ ਇੱਕ ਵੱਡੀ ਚੁਣੌਤੀ ਹੈ। ਅਕਸ਼ੈ ਕੁਮਾਰ ਜੋ ਕਿ ਪਿਛਲੇ ਇੱਕ ਦਹਾਕੇ ਤੋਂ ਬਾਕਸ ਆਫਿਸ ਉੱਤੇ ਬੇਹੱਦ ਕਾਮਯਾਬ ਅਭਿਨੇਤਾ ਹੈ, ਖ਼ੁਦ ਨੂੰ ਜ਼ੋਖ਼ਮ ਵਿੱਚ ਪਾਉਣ ਲਈ ਸਹਿਜ ਰੂਪ ਵਿੱਚ ਤਿਆਰ ਰੱਖਦਾ ਹੈ। ਉਸ ਦਾ ਕਹਿਣਾ ਹੈ ਕਿ ਫਿਲਮੀ ਕਰੀਅਰ ਵਿੱਚ ਸਫਲਤਾ ਸਦਕਾ ਹੀ ਵੱਖ ਵੱਖ ਤਰ੍ਹਾਂ ਦੇ ਵਿਸ਼ਿਆਂ ਦੀਆਂ ਫਿਲਮਾਂ ਉੱਤੇ ਕੰਮ ਕਰਨ ਲਈ ਉਹ ਤਿਆਰ ਰਹਿੰਦਾ ਹੈ। ਅਕਸ਼ੈ ਨੇ ਇੱਥੇ ਇੱਕ ਇੰਟਰਵਿਊ ਦੌਰਾਨ ਕਿਹਾ,‘ ਮੇਰੀਆਂ ਸਾਰੀਆਂ ਫਿਲਮਾਂ ਨੂੰ ਪਿਆਰ ਮਿਲਦਾ ਹੈ, ਇਸ ਨਾਲ ਚੰਗਾ ਲੱਗਦਾ ਹੈ। ਮੇਰਾ ਇਹ ਮੰਨਣਾ ਨਹੀਂ ਕਿ ਮੇਰੀਆਂ ਫਿਲਮਾਂ ਬਹੁਤ ਜ਼ਿਆਦਾ ਕਾਰੋਬਾਰ ਕਰਦੀਆਂ ਹਨ ਪਰ ਪੈਸਾ ਕਮਾ ਜਾਂਦੀਆਂ ਹਨ। ਫਿਲਮ ਉਦਯੋਗ ਵਿੱਚ ਪੈਸਾ ਆਉਂਦਾ ਹੈ।