Two Arrested with 7kg weed
7 ਕਿਲੋ ਗ੍ਰਾਮ ਗਾਂਜਾ ਬ੍ਰਾਮਦ ਕਰ 2 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ
ਐਸ.ਏ.ਐਸ. ਨਗਰ , 13 ਫਰਵਰੀ
ਸ੍ਰੀ ਸਤਿੰਦਰ ਸਿੰਘ ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ. ਨਗਰ ਜੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਮੋਜੂਦਾ ਸਮੇ ਵਿਚ ਪੰਜਾਬ ਰਾਜ ਵਿਚ ਚੱਲ ਰਹੇ ਲੋਕਲ ਬਾਡੀ ਇਲੈਕਸਨਾ, ਮਾੜੇ ਅਨਸਰਾ ਖਿਲਾਫ ਵਿੱਡੀ ਗਈ ਮੁਹਿੰਮ , ਨਸ਼ੇ ਦੀ ਰੋਕਥਾਮ ਅਤੇ ਚੋਣਾ ਨੂੰ ਪ੍ਰਭਾਵਸਾਲੀ ਤੋਰ ਤੇ ਨਿਰਵਿਘਨ ਬਿੰਨਾ ਪੱਖ ਪਾਤ ਕਰਾਉਣ ਸਬੰਧੀ ਦਿੱਤੀਆ ਹਦਾਇਤਾ ਅਨੁਸਾਰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋ ਡਾਕਟਰ ਰਵਜੋਤ ਕੌਰ ਗਰੇਵਾਲ ਆਈ.ਪੀ.ਐਸ. ਕਪਤਾਨ ਪੁਲਿਸ ਦਿਹਾਤੀ, ਸ਼੍ਰੀ ਗੁਰਬਖਸੀਸ਼ ਸਿੰਘ ਪੀ.ਪੀ.ਐਸ., ਉਪ ਕਪਤਾਨ ਪੁਲਿਸ ਸਰਕਲ ਡੇਰਾਬਸੀ ਦੀ ਯੋਗ ਰਹਿਨੁਮਾਈ ਹੇਠ ਇੰਸਪੈਟਰ ਸੁਖਬੀਰ ਸਿੰਘ ਮੁੱਖ ਅਫਸਰ ਥਾਣਾ ਲਾਲੜੂ ਦੀ ਨਿਗਰਾਨੀ ਅਧੀਨ ਥਾਣਾ ਲਾਲੜੂ ਦੀ ਪੁਲਿਸ ਪਾਰਟੀ ਵੱਲੋਂ ਮਿਤੀ 11/01/2021 ਨੂੰ ਦੋਰਾਨੇ ਗਸਤ ਵਾ ਭੈੜੇ ਪੁਰਸ਼ਾ ਸ਼ਕੀ ਵਿਅਕਤੀਆ ਦੀ ਤਲਾਸ਼ ਵਿੱਚ ਰੇਲਵੇ ਸਟੇਸਨ ਲਿੰਕ ਰੋੜ ਲਾਲੜੂ ਪਰ ਦੋ ਮੋਨੇ ਨੋਜਵਾਨ ਜਿਨ੍ਹਾ ਵਿਚੋ ਇੱਕ ਕੋਲ ਇੱਕ ਅਟੈਚੀ ਤੇ ਦੂਜੇ ਕੋਲ ਇੱਕ ਪਿੱਠੂ ਬੈਗ ਸੀ ਨੂੰ ਸੱਕ ਦੀ ਬਿਨਾਹ ਤੇ ਕਾਬੂ ਕਰਕੇ ਨਾਮ ਪਤਾ ਪੁਛਿਆ ਗਿਆ ਤਾ ਪਹਿਲੇ ਵਿਅਕਤੀ ਜਿਸ ਨੇ ਅਟੈਚੀ ਚੁੱਕੀ ਹੋਈ ਸੀ ਨੇ ਆਪਣਾ ਨਾਮ ਵਿਕਾਸ ਕੁਮਾਰ ਓਝਾ ਪੁੱਤਰ ਵਾਯੂਨੰਦਨ ਵਾਸੀ ਪਿੰਡ ਸੁਵਹੀ ਥਾਣਾ ਸੀਸਵਾਣ ਜਿਲ੍ਹਾ ਸਿਵਾਨ ਬਿਹਾਰ ਤੇ ਪਿਠੂ ਬੈਗ ਚੁੱਕ ਰਹੇ ਵਿਅਕਤੀ ਨੇ ਆਪਣਾ ਨਾਮ ਖਗਪਤੀ ਖਾਰਾ ਪੁੱਤਰ ਬਲਭੱਦਰ ਖਾਰਾ ਵਾਸੀ ਪਿੰਡ ਮਾਛੀਅੰਬਾ ਤਹਿਸੀਲ ਵਾ ਜਿਲ੍ਹਾ ਮਲਕਾਨਗਿਰੀ , ਉੜੀਸਾ ਦੱਸਿਆ ਜਿਨ੍ਹਾ ਕੋਲ ਕੋਈ ਨਸ਼ੀਲੀ ਚੀਜ ਹੋਣ ਦਾ ਸੱਕ ਹੋਣ ਤੇ ਮੋਕ ਪਰ ਥਾ. ਰਾਜੇੰਦਰ ਸਿੰਘ ਨੂੰ ਮੋਕਾ ਪਰ ਭੇਜਿਆ ਗਿਆ ਵਿਕਾਸ ਕੁਮਾਰ ਉਕਤ ਦੇ ਕਬਜੇ ਵਾਲੀ ਅਟੈਚੀ ਨੂੰ ਖੋਲ ਕੇ ਚੈਕ ਕਰਨੇ ਪਰ ਅਟੈਚੀ ਵਿਚੋ ਇੱਕ ਖਾਕੀ ਰੰਗ ਦਾ ਪੈਕ ਹੋਇਆ ਲਿਫਾਫਾ ਬ੍ਰਾਮਦ ਹੋਇਆ ਜਿਸ ਨੂੰ ਖੋਲ ਕੇ ਚੈਕ ਕਰਨ ਪਰ ਲਿਫਾਫਾ ਵਿਚੋ 7 ਕਿਲੋ ਗ੍ਰਾਮ ਗਾਂਜਾ ਬ੍ਰਾਮਦ ਹੋਇਆ ਫਿਰ ਦੂਜੇ ਵਿਅਕਤੀ ਖਗਪਤੀ ਖਾਰਾ ਉਕਤ ਦੇ ਕਬਜੇ ਵਾਲੇ ਪਿਠੂ ਬੈਗ ਨੂੰ ਖੋਲ ਕੇ ਚੈਕ ਕਰਨੇ ਪਰ ਬੈਗ ਵਿਚੋ ਇੱਕ ਖਾਕੀ ਰੰਗ ਦਾ ਪੈਕ ਹੋਇਆ ਲਿਫਾਫਾ ਬ੍ਰਾਮਦ ਹੋਇਆ ਜਿਸ ਨੂੰ ਖੋਲ ਕੇ ਚੈਕ ਕਰਨ ਪਰ ਲਿਫਾਫਾ ਵਿਚੋ 7 ਕਿਲੋ ਗ੍ਰਾਮ ਗਾਂਜਾ ਬ੍ਰਾਮਦ ਹੋਇਆ।ਜਿਸ ਪਰ ਮੁਕੱਦਮਾ ਨੰ 28 ਮਿਤੀ 11/02/2021 ਅ/ਧ 20/61/85 ਐਨ ਡੀ ਪੀ ਐਸ ਐਕਟ ਥਾਂਣਾ ਲਾਲੜੂ ਜਿਲ੍ਹਾ ਐਸ ਏ ਐਸ ਨਗਰ ਦਰਜ ਰਜਿਸਟਰ ਕਰਕੇ ਦੋਵੇ ਵਿਅਕਤੀਆ ਨੂੰ ਮੁਕੱਦਮਾ ਹਜਾ ਵਿਚ ਗ੍ਰਿਫਤਾਰ ਕੀਤਾ ਗਿਆ ।ਗ੍ਰਿਫਤਾਰ ਦੋਸੀਆਨ ਨੂੰ ਮਾਨਯੋਗ ਅਦਾਲਤ ਸ੍ਰੀ ਮਾਨ ਜਗਮੀਤ ਸਿੰਘ ਜੇ ਐਮ ਆਈ ਸੀ ਡੇਰਾਬੱਸੀ ਜੀ ਦੀ ਅਦਾਲਤ ਵਿਚ ਮਿਤੀ 12/02/2021 ਨੂੰ ਪੇਸ ਕਰਕੇ ਤਿੰਂਨ ਦਿਨਾ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ ਦੋਸੀਆ ਪਾਸੋ ਬ੍ਰਾਮਦਾ ਗਾਜਾ ਚੋਣਾ ਵਿਚ ਵਰਤਣ ਸਬੰਧੀ ਪੁੱਛ ਗਿੱਛ ਜਾਰੀ ਹੈ ਜਿਨ੍ਹਾ ਪਾਸੋਂ ਮੁਕੱਦਮਾ ਹਜਾ ਡੁੰਘਾਈ ਨਾਲ ਪੁਛ ਗਿੱਛ ਕੀਤੀ ਜਾ ਰਹੀ ਹੈ, ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ, ਮੁਕੱਦਮਾ ਦੀ ਤਫਤੀਸ ਜਾਰੀ ਹੈ।
ਗ੍ਰਿਫਤਾਰੀ ਸਬੰਧੀ ਵੇਰਵਾ :- 1. ਵਿਕਾਸ ਕੁਮਾਰ ਓਝਾ ਪੁੱਤਰ ਵਾਯੂਨੰਦਨ ਵਾਸੀ ਪਿੰਡ ਸੁਵਹੀ ਥਾਣਾ ਸੀਸਵਾਣ ਜਿਲ੍ਹਾ ਸਿਵਾਨ ਬਿਹਾਰ
2. ਖਗਪਤੀ ਖਾਰਾ ਪੁੱਤਰ ਬਲਭੱਦਰ ਖਾਰਾ ਵਾਸੀ ਪਿੰਡ ਮਾਛੀਅੰਬਾ ਤਹਿਸੀਲ ਵਾ ਜਿਲ੍ਹਾ ਮਲਕਾਨਗਿਰੀ , ਉੜੀਸਾ
ਬਰਾਮਦਗੀ :- 1 – 7 ਕਿਲੋ ਗਾਜਾ ਵਿਕਾਸ ਕੁਮਾਰ ਉਕਤ ਪਾਸੋ ਬ੍ਰਾਮਦ
2. – 7 ਕਿਲੋ ਗਾਜਾ ਖਗਪਤੀ ਖਾਰਾ ਉਕਤ ਪਾਸੋ ਬ੍ਰਾਮਦ