Milk turned green due to Corona effect
ਕੋਰੋਨਾ ਕਾਰਣ ਮਾਂ ਦਾ ਦੁੱਧ ਹੋ ਗਿਆ ਹਰਾ
ਮੈਕਸੀਕੋ-ਮੈਕਸੀਕੋ ਦੀ ਰਹਿਣ ਵਾਲੀ 23 ਸਾਲ ਦੀ ਇਕ ਔਰਤ ਅੰਨਾ ਕਾਰਟੇਜ ਨੇ ਕਿਹਾ ਹੈ ਕਿ ਮੈਨੂੰ ਅਤੇ ਮੇਰੀ ਬੱਚੀ ਨੂੰ ਕੋਰੋਨਾ ਹੋ ਗਿਆ ਸੀ। ਇਸ ਪਿੱਛੋਂ ਮੇਰੇ ਦੁੱਧ ਦਾ ਰੰਗ ਇਕ ਤਰ੍ਹਾਂ ਨਾਲ ਹਰਾ ਹੋ ਗਿਆ। ਇਸ ਨੂੰ ਵੇਖ ਕੇ ਮੈਂ ਹੈਰਾਨ ਹੋ ਗਈ। ਉਸ ਨੇ ਕਿਹਾ ਕਿ ਜਦੋਂ ਮੇਰਾ ਇਲਾਜ ਪੂਰਾ ਹੋਇਆ ਅਤੇ ਮੈਂ ਕੋਰੋਨਾ ਨੈਗੇਟਿਵ ਕਰਾਰ ਦਿੱਤੀ ਗਈ ਤਾਂ ਮੇਰੇ ਦੁੱਧ ਦਾ ਰੰਗ ਆਮ ਵਰਗਾ ਹੋ ਗਿਆ।
ਖਬਰਾਂ ਮੁਤਾਬਕ ਅੰਨਾ ਦੇ ਦਾਅਵੇ ਪਿੱਛੋਂ ਬਾਲ ਰੋਗਾਂ ਦੇ ਮਾਹਿਰ ਇਕ ਡਾਕਟਰ ਨੇ ਅੰਨਾ ਨੂੰ ਭਰੋਸਾ ਦਿੱਤਾ ਕਿ ਉਸ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਉਸ ਦਾ ਦੁੱਧ ਬਿਲਕੁਲ ਸੁਰੱਖਿਅਤ ਹੈ। ਡਾਕਟਰ ਨੇ ਕਿਹਾ ਕਿ ਅੰਨਾ ਦੇ ਸਰੀਰ ਦੇ ਅੰਦਰ ਮੌਜੂਦ ਨੈਚੁਰਲ ਐਂਟੀਬਾਡੀਜ਼ ਕਾਰਣ ਦੁੱਧ ਦਾ ਰੰਗ ਬਦਲ ਗਿਆ ਹੋਵੇਗਾ। ਅਸਲ ਵਿਚ ਐਂਟੀਬਾਡੀ ਇਨਫੈਕਸ਼ਨ ਨਾਲ ਲੜਦੇ ਹਨ ਅਤੇ ਜੱਚਾ-ਬੱਚਾ ਦੀ ਰੱਖਿਆ ਕਰਦੇ ਹਨ।