Owner left 50 Lakh Dollars for pet
ਮਾਲਕ ਨੇ ਆਪਣੇ ਪਾਲਤੂ ਕੁੱਤੇ ਲਈ ਛੱਡੀ 36 ਕਰੋੜ ਰੁਪਏ ਦੀ ਜਾਇਦਾਦ
ਨੈਸ਼ਵਿਲੇ – ਅਮਰੀਕਾ ਦੇ ਨੈਸ਼ਵਿਲੇ ਵਾਸੀ ਇਕ ਵਿਅਕਤੀ ਨੇ ਬਾਰਡਰ ਕੋਲੀ ਨਸਲ ਦੇ ਆਪਣੇ ਪਾਲਤੂ ਕੁੱਤੇ ‘ਲੁਲੂ’ ਲਈ 36 ਕਰੋੜ ਰੁਪਏ ਦੀ ਜਾਇਦਾਦ ਛੱਡੀ ਹੈ। ‘ਲੁਲੂ’ ਦੀ ਦੇਖਰੇਖ ਕਰਨ ਵਾਲੀ ਮਾਰਥਾ ਬਰਟਨ ਨੇ ਦੱਸਿਆ ਕਿ ਕੁੱਤੇ ਦੇ ਮਾਲਕ ਬਿਲ ਡੋਰਿਸ ਸਫਲ ਕਾਰੋਬਾਰੀ ਸਨ ਅਤੇ ਪਿਛਲੇ ਸਾਲ ਉਨ੍ਹਾਂ ਦੀ ਮੌਤ ਹੋ ਗਈ ਸੀ।
ਬਰਟਨ ਨੇ ਦੱਸਿਆ ਕਿ ਡੋਰਿਸ ਨੇ ਆਪਣੀ ਵਸੀਅਤ ਵਿਚ ਲੁਲੂ ਦੀ ਦੇਖਰੇਖ ਲਈ ਪੈਸੇ ਟਰੱਸਟ ਵਿਚ ਜਮ੍ਹਾ ਕਰਨ ਅਤੇ ਉਸ ਦੀ ਦੇਖਰੇਖ ਕਰਨ ਲਈ ਹਰ ਮਹੀਨੇ ਉਸ ਵਿਚੋਂ ਰਾਸ਼ੀ ਦੇਣ ਦੀ ਇੱਛਾ ਜਤਾਈ ਹੈ। ਬਰਟਨ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇੰਨੀ ਵੱਡੀ ਰਾਸ਼ੀ ਕਦੇ ਲੁਲੂ ਦੀ ਦੇਖਭਾਲ ‘ਤੇ ਖਰਚ ਹੋ ਵੀ ਸਕੇਗੀ ਜਾਂ ਨਹੀਂ।
ਲੁਲੂ ਅਜੇ 8 ਸਾਲ ਦਾ ਹੈ। ਬਰਟਨ ਹਰ ਮਹੀਨੇ ਹੁਣ ਲੁਲੂ ਦੀ ਦੇਖਰੇਖ ਲਈ ਜ਼ਰੂਰੀ ਪੈਸੇ ਕੱਢ ਸਕੇਗੀ। ਬਰਟਨ ਨੇ ਕਿਹਾ ਕਿ ਉਹ ਇਹ ਯਕੀਨੀ ਕਰੇਗੀ ਕਿ ਲੁਲੂ ਖੁਸ਼ ਰਹੇ ਅਤੇ ਉਸ ਨੂੰ ਭਰਪੂਰ ਪਿਆਰ ਮਿਲੇ। ਬਿਲ ਡੋਰਿਸ ਦੇ ਆਪਣੇ ਕੁੱਤੇ ਦੇ ਪ੍ਰਤੀ ਪਿਆਰ ਦੀ ਦੁਨੀਆਭਰ ‘ਚ ਚਰਚਾ ਹੈ।