25 year old youth died in truck accident in Canada
![](https://blastingskyhawk.com/wp-content/uploads/2022/01/accid.png)
ਗੁਰਦਾਸਪੁਰ ਦੇ 25 ਸਾਲਾ ਗੱਭਰੂ ਦੀ ਟਰੱਕ ਹਾਦਸੇ ’ਚ ਮੌਤ
ਉਨਟਾਰੀਓ : ਉਨਟਾਰੀਓ (ਕੈਨੇਡਾ) ਦੇ ਹਾਈਵੇ 401 ’ਤੇ ਵਾਪਰੇ ਟਰੱਕ ਹਾਦਸੇ ਵਿਚ 25 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਟਰੱਕ ਡਰਾਈਵਰ ਧ ਪਛਾਣ ਸ਼ਰਨ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਰਨ ਦਾ ਟਰੱਕ ਹਾਈਵੇ 401 ਦੇ ਵੇਸਟਬਾਉਂਡ ਅਤੇ ਸਾਉਥ ਗਲੈਨਗੈਰੀ ਉਨਟਾਰੀਓ ਵਿਖੇ ਅਗੇ ਜਾ ਰਹੇ ਟਰੱਕ ਨਾਲ ਟਕਰਾ ਗਿਆ। ਹਾਦਸੇ ਵਿਚ ਸ਼ਰਨ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਸ਼ਰਨ ਦਾ ਪੰਜਾਬ ਤੋਂ ਪਿਛੋਕੜ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਤੋਂ ਦਸਿਆ ਜਾ ਰਿਹਾ ਹੈ।