February 5, 2025
#ਟ੍ਰਾਈਸਿਟੀ #ਪੰਜਾਬ #ਪ੍ਰਮੁੱਖ ਖ਼ਬਰਾਂ

Invitation letter to the MLAs of Ramgarhia community in connection with the birthday of Maharaja Jassa Singh Ramgarhia, the great general of the Sikh community.

ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜਨਮ ਦਿਹਾੜੇ ਸਬੰਧ ਵਿੱਚ ਰਾਮਗੜ੍ਹੀਆ ਬਰਾਦਰੀ ਦੇ ਵਿਧਾਇਕਾਂ ਨੂੰ ਸੱਦਾ ਪੱਤਰ ਦਿੱਤਾ

ਰਾਮਗੜ੍ਹੀਆ ਸਭਾ (ਰਜਿ:) ਐੱਸ ਏ ਐੱਸ ਨਗਰ ਅਤੇ ਰਾਮਗੜ੍ਹੀਆ ਸਭਾ ਚੰਡੀਗੜ੍ਹ (ਰਜਿ:) ਵੱਲੋਂ ਸਾਂਝਾ ਉਪਰਾਲਾ ਕਰਦੇ ਹੋਏ ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ ਜਨਮ ਦਿਹਾੜਾ ਮਿਤੀ 5 ਮਈ ਦਿਨ ਵੀਰਵਾਰ ਨੂੰ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਪੂਰਵਕ ਰਾਮਗੜ੍ਹੀਆ ਭਵਨ, ਫੇਜ਼ 3ਬੀ-1, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਮਨਾਇਆ ਜਾ ਰਿਹਾ ਹੈ।


ਇਸ ਸਬੰਧ ਵਿੱਚ ਰਾਮਗੜ੍ਹੀਆ ਸਭਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਜਨਰਲ ਸਕੱਤਰ ਸ. ਗੁਰਚਰਨ ਸਿੰਘ ਨੰਨੜ੍ਹਾ ਨੇ ਦੱਸਿਆ ਕਿ ਰਾਮਗੜ੍ਹੀਆ ਭਾਈਚਾਰੇ ਦੇ ਵਿਧਾਇਕ ਬੀਬੀ ਜੀਵਨਜੋਤ ਕੌਰ ਵਿਧਾਇਕ ਅੰਮ੍ਰਿਤਸਰ (ਪੂਰਬੀ), ਸ. ਅਮਨਸ਼ੇਰ ਸਿੰਘ ਕਲਸੀ, ਵਿਧਾਇਕ ਬਟਾਲਾ, ਸ. ਤਰਨਪ੍ਰੀਤ ਸਿੰਘ ਸੌਂਧ -ਵਿਧਾਇਕ ਖੰਨਾ ਨੂੰ ਸ. ਕਰਮ ਸਿੰਘ ਬਬਰਾ, ਪ੍ਰਧਾਨ ਰਾਮਗੜ੍ਹੀਆ ਸਭਾ, ਸਹਿਬਜ਼ਾਦਾ ਅਜੀਤ ਸਿੰਘ ਨਗਰ, ਸ. ਮਨਜੀਤ ਸਿੰਘ ਮਾਨ, ਚੇਅਰਮੈਨ ਧਾਰਮਿਕ ਕਮੇਟੀ, ਰਾਮਗੜ੍ਹੀਆ ਸਭਾ ਐੱਸ ਏ.ਐੱਸ . ਨਗਰ, ਸ. ਪ੍ਰਦੀਪ ਸਿੰਘ ਭਾਰਜ ਸੀਨੀਅਰ ਮੀਤ ਪ੍ਰਧਾਨ, ਰਾਮਗੜ੍ਹੀਆ ਸਭਾ ਐੱਸ ਏ.ਐੱਸ . ਨਗਰ ਅਤੇ ਸ. ਕੰਵਰਦੀਪ ਸਿੰਘ ਮਣਕੂ ਵੱਲੋਂ ਸੱਦਾ ਪੱਤਰ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਨਿਜੀ ਤੌਰ ਤੇ ਦਿੱਤੇ ਗਏ।