Who will vacate Panchayat lands occupied by Congress and Aam Aadmi Party builders: Parvinder Singh Sohana
ਕਾਂਗਰਸੀ ਅਤੇ ਆਮ ਆਦਮੀ ਪਾਰਟੀ ਦੇ ਬਿਲਡਰਾਂ ਵੱਲੋਂ ਪੰਚਾਇਤੀ ਜ਼ਮੀਨਾਂ ਤੇ ਕੀਤੇ ਕਬਜ਼ੇ ਕੌਣ ਕਰਵਾਏਗਾ ਖਾਲੀ: ਪਰਵਿੰਦਰ ਸਿੰਘ ਸੋਹਾਣਾ
ਨਜਾਇਜ ਕਬਜ਼ੇ ਦੂਰ ਨਾ ਹੋਏ ਤਾਂ ਨਸ਼ਰ ਕਰਾਂਗੇ ਭੂੰ ਮਾਫੀਆ ਚ ਸਾਮਲ ਆਗੂਆਂ ਦੇ ਨਾਂ ਤੇ ਕਬਜ਼ੇ ਹੇਠਲੀਆਂ ਜ਼ਮੀਨਾਂ ਦੇ ਵੇਰਵੇ : ਸੋਹਾਣਾ
ਮੋਹਾਲੀ ।
ਸ਼੍ਰੋਮਣੀ ਅਕਾਲੀ ਦਲ ਦੇ ਮੁਹਾਲੀ ਹਲਕੇ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਇੱਕ ਬਿਆਨ ਰਾਹੀਂ ਆਖਿਆ ਹੈ ਕਿ ਮੁਹਾਲੀ ਹਲਕੇ ਵਿਚ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਨਾਲ ਸਬੰਧਤ ਬਿਲਡਰਾਂ ਵੱਲੋਂ ਬਹੁਤ ਵੱਡੇ ਪੱਧਰ ਤੇ ਸ਼ਾਮਲਾਟ ਦੀਆਂ ਜ਼ਮੀਨਾਂ ਉੱਤੇ ਕਬਜ਼ੇ ਕੀਤੇ ਹੋਏ ਹਨ,ਕਬਜ਼ੇ ਹੀ ਨਹੀਂ ਕੀਤੇ ਬਲ ਕਿ “ਸਾਝੀਆਂ ਜ਼ਮੀਨਾਂ ਗੋਹਰਾਂ ,ਪਹੇ ,ਤੋੜ “ਆਦਿ ਉਤੇ ਪਲਾਟ ਵੀ ਕੱਟ ਦਿੱਤੇ ਗਏ ਹਨ
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਦਿਨੀਂ ਟਵਿੱਟਰ ਉਤੇ ਗੱਲ ਆਖੀ ਗਈ ਸੀ ਕਿ ‘ਪੁਰਾਣੇ ਖ਼ਰਚੇ ਅਤੇ ਨਵੇਂ ਪਰਚੇ’। ਉਨ੍ਹਾਂ ਕਿਹਾ ਕਿ ਇਸ ਦੇ ਤਹਿਤ ਮੁੱਖ ਮੰਤਰੀ ਨੇ ਪੰਚਾਇਤੀ ਜ਼ਮੀਨਾਂ ਉੱਤੇ ਕਬਜ਼ੇ ਛੱਡਣ ਲਈ ਲੋਕਾਂ ਨੂੰ ਕਿਹਾ ਹੈ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿਚ ਕਬਜ਼ਾਕਾਰਾਂ ਦੇ ਖ਼ਿਲਾਫ ਪਰਚਿਆਂ ਦੇ ਨਾਲ ਨਾਲ ਜਦੋਂ ਤੋਂ ਜ਼ਮੀਨ ਤੇ ਕਬਜ਼ੇ ਹਨ ਉਸ ਸਮੇਂ ਤੋਂ ਖ਼ਰਚੇ ਲੈਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਮੁਹਾਲੀ ਹਲਕੇ ਵਿੱਚ ਜਿਹੜੇ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਦੇ ਬਿਲਡਰਾਂ ਅਤੇ ਕਾਲੋਨਾਈਜ਼ਰਾਂ ਨੇ ਸ਼ਾਮਲਾਟ ਦੀਆਂ ਜ਼ਮੀਨਾਂ ਉੱਤੇ ਕਬਜ਼ੇ ਕੀਤੇ ਹੋਏ ਹਨ, ਉਹ ਹਾਲੇ ਤਕ ਇਸੇ ਤਰ੍ਹਾਂ ਬਦਸਤੂਰ ਜਾਰੀ ਹਨ ਅਤੇ ਮੁੱਖ ਮੰਤਰੀ ਇਹ ਦੱਸਣ ਕਿ ਉਨ੍ਹਾਂ ਨੂੰ ਕੌਣ ਖਾਲੀ ਕਰਵਾਏਗਾ?
ਉਨ੍ਹਾਂ ਕਿਸੇ ਦਾ ਨਾਂ ਲਏ ਬਗੈਰ ਕਿਹਾ ਕਿ ਮੁਹਾਲੀ ਹਲਕੇ ਦੇ ਕਈ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਅਜਿਹੇ ਆਗੂਆਂ ਦੀਆਂ ਕੰਪਨੀਆਂ ਦੇ ਕਬਜ਼ੇ ਹੇਠ ਹਨ ਜਿਨ੍ਹਾਂ ਦੇ ਉਨ੍ਹਾਂ ਕੋਲ ਬਕਾਇਦਾ ਸਬੂਤ ਹਨ।
ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਪੰਚਾਇਤੀ ਜ਼ਮੀਨਾਂ ਦੀ ਇਹ ਕਬਜ਼ੇ ਦੂਰ ਨਾ ਕਰਵਾਏ ਤਾਂ ਉਹ ਇਨ੍ਹਾਂ ਬਿਲਡਰਾਂ ਅਤੇ ਕਾਲੋਨਾਈਜ਼ਰਾਂ ਦੇ ਨਾਮ ਨਸ਼ਰ ਕਰਦੇ ਹੋਏ ਇਨ੍ਹਾਂ ਦੇ ਕਬਜ਼ੇ ਹੇਠਲੀਆਂ ਜ਼ਮੀਨਾਂ ਦੇ ਵੇਰਵਿਆਂ ਦੇ ਵੀ ਖੁਲਾਸੇ ਕਰਨਗੇ ਅਤੇ ਲੋੜ ਪਈ ਤਾਂ ਇਸ ਸਬੰਧੀ ਕਾਨੂੰਨੀ ਰਾਇ ਹਾਸਿਲ ਕਰਕੇ ਕਾਨੂੰਨੀ ਚਾਰਾਜੋਈ ਵੀ ਕੀਤੀ ਜਾਵੇਗੀ।