Skip to content

ਯੂਪੀ ਸਰਕਾਰ ਦਾ ਫ਼ੁਰਮਾਨ : ਔਰਤਾਂ ਰਾਤ ਨੂੰ ਦਫ਼ਤਰਾਂ ਵਿਚ ਕੰਮਕਾਰ ਨਹੀਂ ਕਰਨਗੀਆਂ

Share this story

ਲਖਨਊ : ਯੂਪੀ ਦੀਆਂ ਔਰਤਾਂ ਲਈ ਅਹਿਮ ਖ਼ਬਰ ਹੈ। ਹੁਣ ਔਰਤਾਂ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਡਿਊਟੀ ਨਹੀਂ ਕਰ ਸਕਦੀਆਂ ਹਨ। ਇਹ ਨਿਯਮ ਸਰਕਾਰੀ ਅਤੇ ਨਿੱਜੀ ਖੇਤਰ ਦੋਵਾਂ ‘ਤੇ ਲਾਗੂ ਹੋਵੇਗਾ। ਯੋਗੀ ਸਰਕਾਰ ਨੇ ਆਪਣੇ ਹੁਕਮ ਜਾਰੀ ਕਰ ਦਿੱਤੇ ਹਨ। ਸਰਕਾਰ ਨੇ ਇਹ ਵੀ ਕਿਹਾ ਹੈ ਕਿ ਜੇਕਰ ਕਿਸੇ ਕਾਰਨ ਕਿਸੇ ਮਹਿਲਾ ਕਰਮਚਾਰੀ ਦੀ ਡਿਊਟੀ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਲਗਾਈ ਜਾਂਦੀ ਹੈ ਤਾਂ ਇਸ ਲਈ ਉਸ ਦੀ ਲਿਖਤੀ ਇਜਾਜ਼ਤ ਲੈਣੀ ਪਵੇਗੀ।

ਯਾਨੀ ਔਰਤ ਦੀ ਇਜਾਜ਼ਤ ਤੋਂ ਬਿਨਾਂ ਜੇਕਰ ਉਹ ਰਾਤ ਸਮੇਂ ਆਪਣੀ ਡਿਊਟੀ ਲਗਾਉਂਦੀ ਹੈ ਤਾਂ ਸਿੱਧੀ ਕਾਰਵਾਈ ਹੋਵੇਗੀ। ਜੇਕਰ ਕੋਈ ਔਰਤ ਸ਼ਾਮ 7 ਵਜੇ ਤੋਂ ਬਾਅਦ ਕੰਮ ਕਰਨ ਤੋਂ ਇਨਕਾਰ ਕਰਦੀ ਹੈ ਤਾਂ ਕੰਪਨੀ ਜਾਂ ਸੰਸਥਾ ਉਸ ਨੂੰ ਨੌਕਰੀ ਤੋਂ ਨਹੀਂ ਕੱਢ ਸਕਦੀ।

ਵਧੀਕ ਮੁੱਖ ਸਕੱਤਰ ਕਿਰਤ ਸੁਰੇਸ਼ ਚੰਦਰਾ ਨੇ ਕਿਹਾ, “ਲਿਖਤੀ ਸਹਿਮਤੀ ਤੋਂ ਬਾਅਦ, ਔਰਤਾਂ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਕੰਮ ਕਰ ਸਕਦੀਆਂ ਹਨ। ਮੁਫਤ ਕੈਬ ਦੀ ਸਹੂਲਤ ਵੀ ਦੇਣੀ ਪਵੇਗੀ।

Share this story
WRITTEN BY

BREAKING