February 5, 2025
#ਪੰਜਾਬ

ਸੰਗਰੂਰ ਤੋਂ ‘ਆਪ’ ਦੇ ਉਮੀਦਵਾਰ ਦਾ ਐਲਾਨ ਅੱਜ, ਲੋਕ ਸਭਾ ਉਪ ਚੋਣਾਂ ਲਈ ਨਾਮਜ਼ਦਗੀਆਂ ਕੱਲ੍ਹ ਤੋਂ ਸ਼ੁਰੂ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਅੱਜ ਸੰਗਰੂਰ ਲੋਕ ਸਭਾ ਸੀਟ ਲਈ ਉਮੀਦਵਾਰ ਦਾ ਐਲਾਨ ਕਰੇਗੀ। ਇੱਥੋਂ ਸੀਐਮ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਵੀ ਟਿਕਟ ਦੀ ਦਾਅਵੇਦਾਰ ਹੈ। ਇਹ ਸੀਟ ਭਗਵੰਤ ਮਾਨ ਵੱਲੋਂ ਵਿਧਾਇਕ ਚੁਣੇ ਜਾਣ ਅਤੇ ਪਾਰਟੀ ਨੂੰ ਬਹੁਮਤ ਮਿਲਣ ਤੋਂ ਬਾਅਦ ਹੀ ਖਾਲੀ ਕੀਤੀ ਗਈ ਸੀ। ਸੰਗਰੂਰ ਸੀਟ ਲਈ ਲੋਕ ਸਭਾ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਭਲਕੇ ਸ਼ੁਰੂ ਹੋ ਜਾਣਗੀਆਂ। 23 ਨੂੰ ਵੋਟਾਂ ਪੈਣ ਤੋਂ ਬਾਅਦ 26 ਨੂੰ ਵੋਟਾਂ ਦੀ ਗਿਣਤੀ ਹੋਵੇਗੀ।

ਸੀਐੱਮ ਮਾਨ ਦੀ ਭੈਣ ਮਨਪ੍ਰੀਤ ਕੌਰ, ਮਾਨ ਦੇ ਸਾਥੀ ਕਾਮੇਡੀਅਨ ਕਰਮਜੀਤ ਅਨਮੋਲ ਅਤੇ ਇੱਕ ਆਈਪੀਐੱਸ ਅਧਿਕਾਰੀ ਦਾ ਨਾਂਅ ਚਰਚਾ ‘ਚ ਹੈ। ਹਾਲਾਂਕਿ, ਕਿਸੇ ਨੇ ਵੀ ਸਿੱਧੇ ਤੌਰ ‘ਤੇ ਦਾਅਵਾ ਨਹੀਂ ਕੀਤਾ ਹੈ। ਸੰਗਰੂਰ ਵਿੱਚ ਸੀਐਮ ਭਗਵੰਤ ਮਾਨ ਦੀ ਭੈਣ ਨੂੰ ਲੋਕ ਸਭਾ ਉਮੀਦਵਾਰ ਬਣਾਉਣ ਲਈ ਪੋਸਟਰ ਵੀ ਲਾਏ ਗਏ ਹਨ।