February 5, 2025
#ਪੰਜਾਬ

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਅੱਖੀ ਵੇਖੀ ਸਾਰੀ ਘਟਨਾ ਕੀਤੀ ਬਿਆਨ !

ਮਾਨਸਾ : ਬੀਤੇ ਦਿਨ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਮੇਰੇ ਬੇਟੇ ਨੂੰ ਅਕਸਰ ਹੀ ਗੈਂਗਸਟਰਾਂ ਵਲੋਂ ਫਿਰੌਤੀ ਮੰਗਣ ਲਈ ਧਮਕੀਆਂ ਆਉਦੀਆਂ ਸਨ। ਲਾਰੇਂਸ ਬਿਸ਼ਨੋਈ ਅਤੇ ਹੋਰ ਗੈਗਸਟਰਾਂ ਵਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।

ਬਲਕੌਰ ਸਿੰਘ ਨੇ ਦਸਿਆ ਕਿ ਕੱਲ੍ਹ ਮੇਰਾ ਬੇਟਾ ਘਰ ਸੀ ਤਾਂ ਉਸ ਕੋਲ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਵਾਸੀ ਮੂਸਾ ਆਏ। ਜਦੋ ਮੈਨੂੰ ਪਤਾ ਲੱਗਾ ਕਿ ਮੂਸੇਵਾਲਾ ਬਿਨਾਂ ਗੰਨਮੈਨ ਲਏ ਹੀ ਕਿਤੇ ਚਲਾ ਗਿਆ ਹੈ ਤਾਂ ਮੈਂ ਗੰਨਮੈਨਾਂ ਨੂੰ ਨਾਲ ਲੈ ਕੇ ਗੱਡੀ ਰਾਹੀ ਸਿਧੂ ਦੇ ਪਿੱਛੇ ਤੁਰ ਪਿਆ। ਜਦੋ ਅਸੀ ਸਿਧੂ ਦੀ ਗੱਡੀ ਦਾ ਪਿੱਛਾ ਕਰਦੇ ਪਿੰਡ ਜਵਾਹਰਕੇ ਪਹੁੰਚੇ ਤਾ ਇੱਕ ਗੱਡੀ ਸਿੱਧੂ ਦੀ ਗੱਡੀ ਦੇ ਪਿੱਛੇ ਜਾ ਰਹੀ ਸੀ। ਜਿਸ ਵਿੱਚ ਚਾਰ ਨੌਜਵਾਨ ਸਵਾਰ ਸਨ। ਸਾਡੀ ਗੱਡੀ ਕਾਫੀ ਪਿੱਛੇ ਸੀ।

ਜਦੋਂ ਸਿੱਧੂ ਦੀ ਗੱਡੀ ਪਿੰਡ ਬਰਨਾਲਾ ਦੀ ਸਾਈਡ ਵੱਲ ਘੁੰਮੇ ਤਾਂ ਮੋੜ ਤੋਂ ਅੱਗੇ ਬਲੈਰੋ ਗੱਡੀ ਖੜ੍ਹੀ ਸੀ ਜਿਸ ਵਿੱਚ ਚਾਰ ਨੌਜਵਾਨ ਸਵਾਰ ਸਨ। ਜਿਸ ਦੇ ਡਰਾਈਵਰ ਨੇ ਇਕਦਮ ਹੀ ਸਿੱਧੂ ਦੀ ਥਾਂ ਦੇ ਅੱਗੇ ਬਲੈਰੋ ਖੜੀ ਕਰ ਦਿੱਤੀ। ਬਲੈਰੋ ਅਤੇ ਕਰੋਲਾ ਗਡੀਆਂ ਨੇ ਅੱਗਿਉ ਪਿੱਛਿਉ ਮੂਸੇਵਾਲਾ ਨੂੰ ਘੇਰ ਕੇ ਅੰਨੇਵਾਹ ਫਾਇਰਿੰਗ ਕਰ ਦਿੱਤੀ। ਬਾਦ ਵਿੱਚ ਦੋਵੇ ਗੱਡੀਆ ਬਰਨਾਲਾ ਪਿੰਡ ਵੱਲ ਭੱਜ ਗਈਆ।