February 5, 2025
#ਪੰਜਾਬ

ਪੋਸਟਮਾਰਟਮ ‘ਚ ਹੋਇਆ ਖੁਲਾਸਾ, ਸਿੱਧੂ ਮੂਸੇਵਾਲਾ ਨੂੰ ਲੱਗੀਆਂ ਸਨ 24 ਗੋਲੀਆਂ

ਚੰਡੀਗੜ੍ਹ : ਬੀਤੀ 29 ਮਈ ਨੂੰ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲ ਦਾ ਬਦਮਾਸ਼ਾਂ ਵਲੋਂ ਕਤਲ ਕਰ ਦਿਤਾ ਗਿਆ ਸੀ । ਹੁਣ ਬੀਤੀ ਸ਼ਾਮ ਡਾਕਟਰਾਂ ਨੇ ਉਸ ਦਾ ਪੋਸਟਮਾਰਟਮ ਕਰ ਕੇ ਲਾਸ਼ ਵਾਰਸਾਂ ਨੂੰ ਸੌਪ ਦਿਤੀ ਸੀ।

ਹੁਣ ਤਾਜ਼ਾ ਮਿਲੀ ਰਿਪੋਰਟ ਅਨੁਸਾਰ 5 ਡਾਕਟਰਾਂ ਦੇ ਬੋਰਡ ਵੱਲੋਂ ਮੂਸੇਵਾਲਾ ਦਾ ਪੋਸਟਮਾਰਟਮ ਕੀਤਾ ਗਿਆ। ਜਿਸ ਵਿਚ ਸਾਹਮਣੇ ਆਇਆ ਕਿ ਉਸ ਦੇ ਸਿਰ, ਪੈਰ, ਛਾਤੀ ਅਤੇ ਪੇਟ ਵਿਚ ਗੋਲੀਆਂ ਲੱਗੀਆਂ ਸਨ ਜਿਨਾਂ ਦੀ ਗਿਣਤੀ 24 ਬਣਦੀ ਹੈ। ਡਾਕਟਰਾਂ ਦੀ ਰਿਪੋਰਟ ਅਨੁਸਾਰ ਮੂਸੇਵਾਲਾ ਦੇ ਖੱਬੇ ਫੇਫੜੇ ਅਤੇ ਜਿਗਰ ਵਿੱਚ ਗੋਲੀ ਲੱਗੀ ਹੈ ਇਸ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਜ਼ਿਆਦਾ ਖੂਨ ਵਹਿਣਾ ਵੀ ਮੌਤ ਦਾ ਕਾਰਨ ਬਣਿਆ।