ਮਾਂ ਦੀ ਸਪੋਰਟ ਨੇ ਹੀ ਦਿੱਤੀ ਕੈਂਸਰ ਨਾਲ ਲੜਨ ਦੀ ਤਾਕਤ : ਯੁਵਰਾਜ
ਸੋਲਨ — ਕ੍ਰਿਕਟਰ ਯੁਵਰਾਜ ਸਿੰਘ ਨੇ ਕਿਹਾ ਕਿ ਮਾਂ ਦੀ ਸਪੋਰਟ ਨਾਲ ਉਸ ਨੂੰ ਕੈਂਸਰ ਨਾਲ ਲੜਨ ਦੀ ਤਾਕਤ ਮਿਲੀ। ਇਸਦੇ ਇਲਾਵਾ ਖਿਡਾਰੀ ਦੀ ਕਦੇ ਨਾ ਹਾਰ ਮੰਨਣ ਦੀ ਭਾਵਨਾ ਤੇ ਦੇਸ਼ ਦੇ ਲੋਕਾਂ ਦਾ ਪਿਆਰ ਕੈਂਸਰ ਨਾਲ ਰਿਕਵਰੀ ਕਰਨ ਵਿਚ ਮਦਦਗਾਰ ਰਿਹਾ। ਯੁਵਰਾਜ ਸਿੰਘ ਮੰਗਲਵਾਰ ਨੂੰ ਸ਼ੂਲਿਨੀ ਵੀ. ਵੀ. ਵਿਚ ਯੂਵੀਕੈਨ ਫਾਊਂਡੇਸ਼ਨ ਦਾ ਇਕ ਆਫਸਾਈਟ ਸੈਂਟਰ ਲਾਂਚ ਕਰਨ ਲਈ ਆਇਆ ਹੋਇਆ ਸੀ। ਇਹ ਸੈਂਟਰ ਸ਼ੂਲਿਨੀ ਦੇ ਉਨ੍ਹਾਂ ਵਿਦਿਆਰਥੀਆਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ, ਜਿਹੜਾ ਯੂਵੀਕੈਨ ਨਾਲ ਮਿਲ ਕੇ ਕੈਂਸਰ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਕੰਮ ਕਰ ਰਿਹਾ ਹੈ।