December 8, 2024
#ਪੰਜਾਬ #ਪ੍ਰਮੁੱਖ ਖ਼ਬਰਾਂ

ਸਟੋਨ ਕਰੱਸ਼ਰਾਂ ਦੀ ਜਾਂਚ ਦੌਰਾਨ ਦੋ ਕਰੱਸ਼ਰ ਸੀਲ

ਕੇਵਲ ਮਨਜੂਰਸ਼ੁਦਾ ਖੱਡਾਂ ਤੋਂ ਹੀ ਖਰੀਦਿਆ ਜਾਵੇ ਕੱਚਾ ਮਾਲ ਰੂਪਨਗਰ – ਕੇਵਲ ਪ੍ਰਵਾਨਤ ਖੱਡਾਂ ਤੋਂ ਹੀ ਕੱਚਾ ਮਾਲ ਲਿਆ ਜਾਵੇ ਅਤੇ ਸਮੇਂ ਸਿਰ ਆਪਣੀਆਂ ਰਿਟਰਨਾ ਜਮ੍ਹਾਂ ਕਰਵਾਈਆਂ ਜਾਣ। ਇਹ ਹਦਾਇਤ ਸ਼੍ਰੀ ਲਖਮੀਰ ਸਿੰਘ ਨੋਡਲ ਅਫਸਰ ਮਾਈਨਿੰਗ

-ਕਮ-ਵਧੀਕ ਡਿਪਟੀ ਕਮਿਸ਼੍ਰਨਰ ਨੇ ਅੱਜ ਭਰਤਗੜ੍ਹ ਜੋਨ ਵਿਚ ਸਟੋਨ ਕਰੱਸ਼ਰਾਂ ਦੀ ਚੈਕਿੰਗ ਦੌਰਾਨ ਕਰੱਸ਼ਰ ਮਾਲਕਾਂ ਨੂੰ ਕੀਤੀ।ੳਨਾਂ ਇਹ ਵੀ ਕਿਹਾ ਕਿ ਇਕ ਅਕਤੂਬਰ ਤੋਂ ਮਨਜੂਰਸ਼ੁਦਾ ਮਾਈਨਿੰਗ ਸ਼ੁਰੂ ਹੋ ਗਈ ਹੈ ਅਤੇ ਸਰਕਾਰ ਵਲੋਂ ਜੋ ਪ੍ਰਵਾਨਤ ਖੱਡਾਂ ਹੁਣ ਚੱਲ

ਪਈਆਂ ਹਨ ਇਸ ਲਈ ਕੇਵਲ ਇੰਨਾਂ ਖੱਡਾਂ ਤੋਂ ਹੀ ਮਾਲ ਲੈਣਾ ਯਕੀਨੀ ਬਣਾਇਆ ਜਾਵੇ।ਉਨ੍ਰਾ ਇਹ ਵੀ ਕਿਹਾ ਕਿ ਭਵਿੱਖ ਵਿਚ ਵੀ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਗੁਰਨੀਤ ਤੇਜ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਜਿਹੀਆਂ ਚੈਕਿੰਗਾਂ ਜਾਰੀ ਰਹਿਣਗੀਆਂ ਅਤੇ ਇੰਨਾ

ਚੈਕਿੰਗਾਂ ਦੌਰਾਨ ਜੇਕਰ ਕਿਸੇ ਕਰੈਸ਼ਰ ਦੇ ਕਾਗਜ ਪੱਤਰਾਂ ਵਿਚ ਤਰੁਟੀਆਂ ਪਾਈਆਂ ਗਈਆਂ ਤਾਂ ਉਹ ਕਰੈਸ਼ਰ ਸੀਲ ਕਰ ਦਿਤਾ ਜਾਵੇਗਾ। ਚੈਕਿੰਗ ਉਪਰੰਤ ਉਨਾਂ ਦਸਿਆ ਕਿ ਅੱਜ ਉਨਾਂ ਵਲੋਂ ਭਰਤਗੜ੍ਹ ਜੋਨ ਦੇ 19 ਕਰੱਸ਼ਰਾਂ ਦੀ ਜਾਂਚ ਕੀਤੀ ਗਈ ਕਿ ਜਿਸ ਦੌਰਾਨ ਦੋ

ਸਟੋਨ ਕਰੱਸ਼ਰ ਭੱਲਾ ਸਟੋਨ ਕਰੱਸ਼ਰ ਤੇ ਪੰਜਾਬ ਸਟੋਨ ਕਰੱਸ਼ਰ ਨੂੰ ਰਜਿਸਟ੍ਰੇਸ਼ਨ ਨਵਿਆਉਣ ਨਾ ਕਾਰਨ ਸੀਲ ਕਰ ਦਿਤਾ ਗਿਆ। ਇੰਨਾਂ ਵਿਚੋਂ 14 ਸਟੋਨ ਕਰੱਸ਼ਰ ਮਾਲਕਾਂ ਵਲੋਂ ਅਜੇ ਤੱਕ ਰਿਟਰਨਾ ਜਮ੍ਹਾਂ ਨਹੀਂ ਕਰਵਾਈਆਂ ਸਨ, ਉਨਾਂ ਨੂੰ ਰਿਟਰਨਾਂ ਜਮ੍ਹਾਂ ਕਰਾਉਣ

ਲਈ ਕਹਿ ਦਿਤਾ ਗਿਆ ਹੈ ਜਦਕਿ ਤਿੰਨ ਸਟੋਨ ਕਰੱਸ਼ਰਾਂ ਦੇ ਕਾਗਜ ਪੱਤਰ ਠੀਕ ਪਾਏ ਗਏ। ਚੈਕਿੰਗ ਦੌਰਾਨ ਸ਼੍ਰੀਮਤੀ ਹਰਜੋਤ ਕੌਰ ਐਸ.ਡੀ.ਐਮ.ਰੂਪਨਗਰ ,ਸ਼੍ਰੀ ਦੀਪ ਸਿੰਘ ਗਿੱਲ ਫੰਕਸਨਲ ਮੈਨੇਜਰ, ਸ਼੍ਰੀ ਹਰਜਿੰਦਰ ਸਿੰਘ ਕਲਸੀ ਕਾਰਜਕਾਰੀ ਇੰਜੀਨੀਅਰ

ਡਰੇਨੇਜ, ਸ਼੍ਰੀ ਗੁਲਸ਼ਨ ਕੁਮਾਰ ਐਸ.ਡੀ.ਓੁ. ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ, ਸ਼੍ਰੀ ਕਮਲਇੰਦਰ ਪਾਲ ਸਿੰਘ ਸੀਬੀਆ ਐਸ.ਆਈ.ਪੀ.ਓੁ. ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।