December 4, 2024
#ਟ੍ਰਾਈਸਿਟੀ #ਪ੍ਰਮੁੱਖ ਖ਼ਬਰਾਂ

Mohali Phase 4 residents complained about poor electricity and water supply

ਫੇਜ਼-4, ਮੁਹਾਲੀ ਵਾਸੀਆਂ ਨੂੰ ਬਿਜਲੀ ਅਤੇ ਪਾਣੀ ਸਪਲਾਈ ਸਬੰਧੀ ਪੇਸ਼ ਆ ਰਹੀਆਂ ਮੁਸਕਿਲਾਂ ਸਬੰਧੀ ਮੀਟਿੰਗ

ਮੋਹਾਲੀ : ਫੇਜ਼-4 ਰੈਜੀਡੈਂਟਸ ਵੈਲਫੇਅਰ ਐਸਸੀਏਸ਼ਨ (ਰਜਿ:) ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਬਲਦੇਵ ਸਿੰਘ, ਕਾ: ਪ੍ਰਧਾਨ ਦੀ ਪ੍ਰਧਾਨਗੀ ਵਿੱਚ ਹੋਈ| ਮੀਟਿੰਗ ਵਿੱਚ ਫੇਜ਼-4 ਦੇ ਵਿਕਾਸ ਅਤੇ ਸਾਫ ਸਫਾਈ ਸਬੰਧੀ ਆਉਂਦੀਆਂ ਮੁਸ਼ਕਿਲਾਂ ਸਬੰਧੀ ਕਈ ਮੁੱਦਿਆਂ ਤੇ ਵਿਚਾਰ ਕੀਤਾ ਗਿਆ| ਮੈਂਬਰਾਂ ਨੇ ਮੁੱਖ ਤੌਰ ਤੇ ਬਿਜਲੀ ਅਤੇ ਪਾਣੀ ਦੀ ਸਪਲਾਈ ਸਬੰਧੀ ਆਉਂਦੀਆਂ ਮੁਸ਼ਕਿਲਾਂ ਲਈ ਬਿਜਲੀ ਅਤੇ ਪਾਣੀ ਸਪਲਾਈ ਵਿਭਾਗਾਂ ਨੂੰ ਵਿਸੇਸ਼ ਧਿਆਨ ਦੇਣ ਲਈ ਜੋਰ ਦਿੱਤਾ ਗਿਆ|
ਮੈਂਬਰਾਂ ਨੇ ਦਸਿਆ ਕਿ ਦਿਨ ਵਿੱਚ ਕਈ ਵਾਰ ਬਿਜਲੀ ਦੇ ਅਣਐਲਾਨੇ ਕਟ ਲਗ ਰਹੇ ਹਨ ਅਤੇ ਵਿਭਾਗ ਦਾ ਵਿਸ਼ੇਸ਼ ਨੰਬਰ 1912  ਮਿਲਦਾ ਹੀ ਨਹੀਂ ਜਾਂ ਅਟੈਂਡ ਹੀ ਨਹੀਂ ਕੀਤਾ ਜਾਂਦਾ| ਮੈਂਬਰਾਂ ਨੇ ਸ਼ਿਕਾਇਤ ਕੀਤੀ ਕਿ ਪਿਛਲੇ ਮਹੀਨਿਆਂ ਵਿੱਚ ਬਿਜਲੀ ਦੀਆਂ ਮੁੱਖ ਤਾਰਾਂ ਬਦਲੀਆਂ ਗਈਆਂ ਹਨ ਅਤੇ ਘਰਾਂ ਦੇ ਬਿਜਲੀ ਮੀਟਰ ਬਾਹਰ ਖੰਬਿਆਂ ਤੇ ਲਗਾਏ ਗਏ ਹਨ| ਇਹ ਸਾਰੇ ਕੰਮ ਠੇਕੇਦਾਰ ਦੇ ਬੰਦਿਆਂ ਵਲੋਂ ਕੀਤੇ ਗਏ ਹਨ, ਪਰ ਬਿਜਲੀ ਵਿਭਾਗ ਦੇ ਤਕਨੀਕੀ ਅਮਲੇ ਨੇ ਕੋਈ ਨਿਗਰਾਨੀ/ਚੈਕਿੰਗ ਨਹੀਂ ਕੀਤੀ| ਇਨ੍ਹਾਂ ਵਿਚ ਪੁਰਾਣੀਆਂ ਤਾਰਾਂ ਵੀ ਨਾਲ ਲਟਕ ਰਹੀਆਂ ਹਨ| ਬਰਸਾਤਾਂ ਵਿੱਚ ਇਹਨਾਂ ਤਾਰਾਂ ਕਰਕੇ ਕਰੰਟ ਦਾ ਖਤਰਾ ਬਣਿਆ ਰਿਹਾ ਅਤੇ ਇਹ ਬਿਜਲੀ ਜਾਣ ਦਾ ਵੀ ਮੁੱਖ ਕਾਰਨ ਹਨ|
ਮੈਂਬਰਾਂ ਨੇ ਕਿਹਾ ਕਿ ਮਿਊਂਸਪਲ ਕਾਰਪੋਰੇਸ਼ਨ ਦੀ ਮਿਤੀ 16.9.2015 ਦੀ ਮੀਟਿੰਗ ਵਿੱਚ ਮੁਹਾਲੀ ਦੇ ਫੇਜ਼-2 ਅਤੇ ਫੇਜ਼-4 ਲਈ 2,66,67,000 ਦੀ ਲਾਗਤਨਾਲ ਯੂ:ਜੀ:ਐਸ:ਆਰ: ਬੂਸਟਰ ਪ੍ਰਵਾਨ ਕੀਤੇ ਗਏ ਸਨ, ਪਰ ਇਹ ਬੂਸਟਰ ਅੱਜ ਤੱਕ ਨਹੀਂ ਲਗਾਏ ਗਏ| ਉਨ੍ਹਾਂ ਕਿਹਾ ਕਿ ਇਲਾਕੇ ਵਿਚ ਗੰਦੇ ਪਾਣੀ ਦੀ ਸਪਲਾਈ ਅਤੇ ਨਾਕਸ ਪਾਣੀ ਦੀ ਸਪਲਾਈ ਦੀ ਹਾਲਤ ਬਰਕਰਾਰ ਹੈ ਅਤੇ ਕੋਈ ਸੁਣਵਾਈ ਨਹੀਂ ਹੋ ਰਹੀ|
ਮੀਟਿੰਗ ਵਿੱਚ ਗੁਰਮੁੱਖ ਸਿੰਘ ਸੋਹਲ, ਐਮ.ਸੀ. (ਸਰਪ੍ਰਸਤ), ਗੋਪਾਲ ਸ਼ਰਮਾ, ਸਰਪ੍ਰਸਤ, ਸੁਰਿੰਦਰ ਸਿੰਘ ਸੋਢੀ, ਚੇਅਰਮੈਨ, ਹਰਿੰਦਰਪਾਲ ਸਿੰਘ, ਜਨਰਲ ਸਕੱਤਰ, ਅਮਰਜੀਤਸਿੰਘ ਕੋਹਲੀ, ਆਡੀਟਰ, ਤਰਲੋਕ ਸਿੰਘ, ਵਿੱਤ ਸਕੱਤਰ, ਸਰਬਜੀਤਸਿੰਘ ਆਦਿ ਸ਼ਾਮਿਲ ਹੋਏ|

Mohali Phase 4 residents complained about poor electricity and water supply

Rashifal Today September 6, 2018

Mohali Phase 4 residents complained about poor electricity and water supply

Green Chickpeas very healthy to eat