February 12, 2025
#ਟ੍ਰਾਈਸਿਟੀ #ਪ੍ਰਮੁੱਖ ਖ਼ਬਰਾਂ #ਮਨੋਰੰਜਨ

ਟੀਮ ਸਾਈਕਲਗਿਰੀ  ਨੇ ਧਰਤ ਦਿਵਸ ਮੌਕੇ ਲਗਾਏ ਪੌਦੇ

ਟੀਮ ਸਾਈਕਲਗਿਰੀ  ਨੇ ਧਰਤ ਦਿਵਸ ਮੌਕੇ ਲਗਾਏ ਪੌਦੇ

ਸਾਈਕਲਿੰਗ ਕਰਕੇ ਧਰਤੀ ਨੂੰ ਬਚਾ ਸਕਦੇ ਹੋ ਪ੍ਰਦੂਸ਼ਣ ਤੋਂ, ਰਹਿ ਸਕਦੇ ਹੋ ਸਿਹਤਮੰਦ
ਬਲਾਸਟਿੰਗ ਸਕਾਈ ਹਾਕ, ਮੋਹਾਲੀ: ਟੀਮ ਸਾਈਕਲਗਿਰੀ, ਜਿਸ ਵਲੋਂ ਧਰਤੀ ਨੂੰ ਪ੍ਰਦੂਸ਼ਣ ਰਹਿਤ ਕਰਨ ਲਈ ਸਾਈਕਲਿੰਗ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਨੇ ਮੋਹਾਲੀ ਦੇ ਸੈਕਟਰ 69 ਦੇ ਇਕ ਪਾਰਕ ਵਿਚ ਧਰਤ ਦਿਵਸ ਨੂੰ ਸਮਰਪਿਤ ਬੂਟੇ ਲਗਾਏ|
ਇਸ ਤੋਂ ਪਹਿਲਾਂ ਸਾਈਕਲਿਸਟਾਂ ਦੀ ਇਹ ਟੀਮ ਸੈਕਟਰ 36 ਦੇ ਫਰੈਗਰੈਂਸ ਗਾਰਡਨ ਤੋਂ ਅਰੰਭ ਹੋ ਕੇ ਛਹਿਰ ਦੇ ਵੱਖ ਵੱਖ ਹਿੱਸਿਆਂ ਤੋਂ ਹੁੰਦੀ ਹੋਈ ਮੋਹਾਲੀ ਵਿਖੇ ਪੁੱਜੀ ਅਤੇ ਸੈਕਟਰ 69 ਵਿਖੇ ਐਨੀਸ ਸਕੂਲ ਦੇ ਬੱਚਿਆਂ ਦੇ ਨਾਲ ਸਕੂਲ ਦੇ ਬਾਹਰ ਪਾਰਕ ਵਿਚ ਪੌਦੇ ਲਗਾਏ| ਇਸ ਮੌਕੇ ਸੈਕਟਰ 69 ਦੇ ਕੌਂਸਲਰ ਸਤਵੀਰ ਸਿੰਘ ਧਨੋਆ ਵੀ ਸਾਈਕਲਿੰਗ ਕਰਦੇ ਨਜਰ ਆਏ| ਇਸ ਦੌਰਾਨ ਚੰਡੀਗੜ੍ਹ ਪੁਲਿਸ ਦੀ ਡੀ.ਐਸ.ਪੀ. ਸੀਤਾ ਅਤੇ ਟ੍ਰੈਫਿਕ ਪੁਲਿਸ ਦੀ ਟੀਮ ਅਤੇ ਟੀਮ ਸਾਈਕਲਗਿਰੀ ਦੀ ਡਾ. ਸੁਨੈਨਾ ਬਾਂਸਲ ਸਮੇਤ ਵੱਡੀ ਗਿਣਤੀ ਵਿਚ ਸਾਈਕਲਿਸਟ ਸ਼ਾਮਿਲ ਸਨ|