September 9, 2024
#ਦੇਸ਼ ਦੁਨੀਆਂ

ਚੀਨ ਦੀ ਖਦਾਨ ਵਿੱਚ ਧਮਾਕੇ ਕਾਰਨ 7 ਵਿਅਕਤੀਆਂ ਦੀ ਮੌਤ

ਬੀਜਿੰਗ – ਉੱਤਰੀ ਚੀਨ ਵਿੱਚ ਅੱਜ ਖਦਾਨ ਵਿੱਚ ਧਮਾਕਾ ਹੋਣ ਕਾਰਨ 7 ਵਿਅਕਤੀਆਂ ਦੀ ਮੌਤ ਹੋ ਗਈ| ਸਥਾਨਕ ਮੀਡੀਆ ਨੇ ਇਸ ਦੀ ਜਾਣਕਾਰੀ ਦਿੱਤੀ| ਮੀਡੀਆ ਰਿਪੋਰਟਾਂ ਮੁਤਾਬਕ ਚੀਨ ਦੇ ਹੇਬਈ ਸੂਬੇ ਦੇ ਉਦਯੋਗਕ ਸ਼ਹਿਰ ਤਾਂਗਸ਼ਾਨ ਵਿੱਚ ਦੁਪਹਿਰ ਬਾਅਦ ਇਹ ਹਾਦਸਾ ਵਾਪਰਿਆ| ਖਾਨ ਵਿੱਚ 12 ਕਰਮਚਾਰੀ ਕੰਮ ਕਰ ਰਹੇ ਸਨ ਜਦ ਇਹ ਘਟਨਾ ਵਾਪਰੀ| ਇਸ ਹਾਦਸੇ ਵਿੱਚ 5 ਕਰਮਚਾਰੀ ਉੱਥੋਂ ਭੱਜਣ ਵਿੱਚ ਸਫਲ ਰਹੇ| ਲਗਭਗ 200 ਕਰਮਚਾਰੀ ਤਲਾਸ਼ੀ ਮੁਹਿੰਮ ਵਿੱਚ ਲੱਗੇ ਹੋਏ ਹਨ| ਇਕ ਹਫਤੇ ਦੇ ਅੰਦਰ ਇਹ ਦੂਜਾ ਖਦਾਨ ਹਾਦਸਾ ਹੈ| ਇਸ ਤੋਂ ਪਹਿਲਾਂ ਗੁਈਝੋਊ ਸੂਬੇ ਦੇ ਲਿਆਨਗਆਨ ਸ਼ਹਿਰ ਵਿੱਚ ਕੁਝ ਦਿਨ ਪਹਿਲਾਂ ਖਦਾਨ ਵਿੱਚ ਧਮਾਕਾ ਹੋਇਆ ਸੀ| ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ|