September 9, 2024
#ਭਾਰਤ

ਜੰਮੂ-ਕਸ਼ਮੀਰ ਦੇ ਪਹਿਲੇ ਡਿਪਟੀ ਗਵਰਨਰ ਬਣ ਸਕਦੇ ਹਨ ਆਈ. ਪੀ. ਐਸ ਅਫਸਰ ਵਿਜੇ ਕੁਮਾਰ

ਜੰਮੂ – ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਤੋਂ ਬਾਅਦ ਆਈ. ਪੀ. ਐਸ. ਅਫਸਰ ਵਿਜੇ ਕੁਮਾਰ ਪਹਿਲੇ ਡਿਪਟੀ ਗਵਰਨਰ ਬਣ ਸਕਦੇ ਹਨ| ਤਾਮਿਲਨਾਡੂ ਕੈਂਡਰ 1975 ਬੈਂਚ ਦੇ ਆਈ. ਪੀ. ਐਸ ਅਫਸਰ ਵਿਜੇ ਕੁਮਾਰ ਅਜੇ ਜੰਮੂ-ਕਸ਼ਮੀਰ ਦੇ ਗਵਰਨਰ ਸੱਤਿਆਪਾਲ ਮਲਿਕ ਦੇ ਸਲਾਹਕਾਰ ਹਨ| ਵਿਜੇ ਕੁਮਾਰ ਬੀ. ਐਸ. ਐਫ. ਦੇ ਆਈ. ਜੀ. ਦੇ ਤੌਰ ਤੇ ਵੀ ਕਸ਼ਮੀਰ ਘਾਟੀ ਵਿਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ| ਉਨ੍ਹਾਂ ਨੇ ਚੰਦਨ ਤਸਕਰ ਵੀਰਪੱਨ ਨੂੰ ਢੇਰ ਕੀਤਾ ਸੀ| ਵਿਜੇ ਕੁਮਾਰ ਜੰਗਲਾਂ ਵਿਚ ਅੱਤਵਾਦ ਰੋਕਥਾਮ ਮੁਹਿੰਮ ਚਲਾਉਣ ਵਿਚ ਮਾਹਿਰ ਮੰਨੇ ਜਾਂਦੇ ਹਨ|ਸਾਲ 2010 ਵਿਚ ਛੱਤੀਸਗੜ੍ਹ ਦੇ ਦੰਤੇਵਾੜਾ ਵਿਚ ਨਕਸਲੀ ਹਮਲੇ ਵਿਚ ਸੀ. ਆਰ. ਪੀ. ਐਫ. ਦੇ 75 ਜਵਾਨ ਸ਼ਹੀਦ ਹੋਣ ਤੋਂ ਬਾਅਦ ਵਿਜੇ ਕੁਮਾਰ ਨੂੰ ਡਾਇਰੈਕਟਰ ਜਨਰਲ (ਆਈ. ਜੀ.) ਬਣਾਇਆ ਗਿਆ ਸੀ| ਇਸ ਤੋਂ ਬਾਅਦ ਇਲਾਕੇ ਵਿਚ ਨਕਸਲੀ ਗਤੀਵਿਧੀਆਂ ਵਿਚ ਭਾਰੀ ਕਮੀ ਆਈ ਸੀ| ਕੁਮਾਰ ਦੀ ਹੀ ਅਗਵਾਈ ਵਿਚ ਤਸਕਰ ਵੀਰਪੱਨ ਨੂੰ ਮਾਰਿਆ ਗਿਆ ਸੀ| ਜੰਮੂ-ਕਸ਼ਮੀਰ ਦੇ ਡਿਪਟੀ ਗਵਰਨਰ ਬਣਨ ਦੀ ਦੌੜ ਵਿੱਚ ਵਿਜੇ ਕੁਮਾਰ ਤੋਂ ਇਲਾਵਾ ਆਈ. ਪੀ. ਐਸ. ਅਫਸਰ ਦਿਨੇਸ਼ਵਰ ਸ਼ਰਮਾ ਵੀ ਸ਼ਾਮਲ ਹਨ| ਦੱਸਣਯੋਗ ਹੈ ਕਿ ਧਾਰਾ-370 ਖਤਮ ਕੀਤੇ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਦੇ ਦੋ ਹਿੱਸੇ ਕਰ ਦਿੱਤੇ ਗਏ ਹਨਂ ਇਕ ਜੰਮੂ-ਕਸ਼ਮੀਰ ਅਤੇ ਦੂਜਾ ਲੱਦਾਖ| ਦੋਹਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਹੈ|