December 4, 2024
#ਖੇਡਾਂ

ਪ੍ਰੋ ਕਬੱਡੀ ਲੀਗ ਬੰਗਾਲ ਨੇ ਤਾਮਿਲ ਨੂੰ 35-26 ਨਾਲ ਹਰਾਇਆ

ਬੰਗਾਲ ਵਾਰੀਅਰਸ ਨੇ ਵੀਰਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ ਦੇ 7ਵੇਂ ਸੈਸ਼ਨ ’ਚ ਤਾਮਿਲ ਥਲਾਈਵਾਸ ਵਿਰੁੱਧ 35-26 ਨਾਲ ਆਸਾਨ ਜਿੱਤ ਦਰਜ ਕੀਤੀ। ਬੰਗਾਲ ਵਾਰੀਅਰਸ ਵਲੋਂ ਪ੍ਰਪੰਜਨ ਨੇ 10 ਰੇਡ ਅੰਕ ਹਾਸਲ ਕੀਤੇ ਜਦਕਿ ਮਨਿੰਦਰ ਸਿੰਘ ਨੇ 9 ਰੇਡ ਅੰਕ ਬਣਾਏ। ਇਸ ਜਿੱਤ ਨਾਲ ਬੰਗਾਲ ਦੀ ਟੀਮ ਅੰਕ ਸੂਚੀ ’ਚ ਦੂਜੇ ਸਥਾਨ ’ਤੇ ਪਹੁੰਚ ਗਈ ਹੈ। ਤਾਮਿਲ ਥਲਾਈਵਾਸ ਵਲੋਂ ਅਜੈ ਠਾਕੁਰ ਨੇ 10 ਅੰਕ ਹਾਸਲ ਕੀਤੇ ਪਰ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ।