ਪ੍ਰੋ ਕਬੱਡੀ ਲੀਗ ਪੁਣੇਰੀ ਨੇ ਤੇਲੁਗੂ ਨੂੰ ਹਰਾਇਆ
ਮੰਜੀਤ ਤੇ ਨੀਤਿਨ ਤੋਮਰ ਨੇ ਸ਼ਾਨਦਾਰ ਖੇਡ ਦੇ ਦਮ ’ਤੇ ਪੁਣੇਰੀ ਪਲਟਨ ਨੇ ਪ੍ਰੋ ਕਬੱਡੀ ਲੀਗ ਦੇ 7ਵੇਂ ਸੈਸ਼ਨ ਦੇ ਮੁਕਾਬਲੇ ’ਚ ਤੇਲੁਗੂ ਟਾਈਟਨਸ ਨੂੰ 34-27 ਨਾਲ ਹਰਾਇਆ। ਪੁਣੇਰੀ ਪਲਟਨ ਦੇ ਲਈ ਸੰਜੀਤ ਨੇ 9 ਅੰਕ ਜਦਕਿ ਨੀਤਿਨ ਨੇ 8 ਅੰਕ ਬਣਾਏ। ਤੇਲੁਗੂ ਟਾਈਟਨਸ ਦੇ ਲਈ ਸਿਧਾਰਥ ਦੇਸਾਈ ਨੇ ਸਭ ਤੋਂ ਜ਼ਿਆਦਾ 7 ਅੰਕ ਬਣਾਏ ਪਰ ਉਹ ਟੀਮ ਨੂੰ ਜਿੱਤ ਹਾਸਲ ਕਰਵਾਉਣ ਦੇ ਲਈ ਕਾਫੀ ਨਹੀਂ ਸੀ।