February 12, 2025
#ਖੇਡਾਂ

ਇਸ਼ਾਤ ਨੇ ਖੇਡੀ ਟੈਸਟ ਕ੍ਰਿਕਟ ਦੀ ਬੈਸਟ ਪਾਰੀ

ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਟੈਸਟ ਕ੍ਰਿਕਟ ਦੀ ਆਪਣੀ ਬੈਸਟ ਪਾਰੀ ਵੈਸਟਇੰਡੀਜ਼ ਖਿਲਾਫ ਖੇਡੀ। 12 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਉਂਨ੍ਹਾਂ ਨੇ ਆਪਣੇ ਟੈਸ‍ਟ ਕਰੀਅਰ ਦੇ 92ਵੇਂ ਟੈਸ‍ਟ ’ਚ ਪਹਿਲਾ ਅਰਧ ਸੈਂਕੜਾ ਲਗਾਇਆ। ਇਸ਼ਾਤ ਨੇ 80 ਗੇਂਦਾਂ ’ਤੇ 57 ਦੌੜਾਂ ਬਣਾਈਆਂ ਅਤੇ ਆਪਣੀ ਇਸ ਪਾਰੀ ’ਚ ਕੁਲ 7 ਚੌਕੇ ਵੀ ਲਾਏ। ਇਸ ਪਾਰੀ ’ਚ ਇਸ਼ਾਂਤ ਨੇ ਭਾਰਤ ਵਲੋਂ ਸਭ ਤੋਂ ਜ਼ਿਆਦਾ ਸਟ੍ਰਾਈਕ ਰੇਟ 71.25 ਨਾਲ ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਇਸ਼ਾਂਤ ਸ਼ਰਮਾ ਦੇ ਟੈਸਟ ਕਰੀਅਰ ਦੀ ਸਭ ਤੋਂ ਬੈਸਟ ਪਾਰੀ 2010 ’ਚ ਆਸਟਰੇਲੀਆ ਅਤੇ ਸ਼੍ਰੀਲੰਕਾ ਖਿਲਾਫ ਸੀ। ਇਨ੍ਹਾਂ ਦੋਨਾਂ ਟੀਮਾਂ ਦੇ ਖਿਲਾਫ ਉਉਨ੍ਹਾਂ ਨੇ 31 ਦੌੜਾਂ ਬਣਾਈਆਂ ਸਨ। ਹੁਣ ਈਸ਼ਾਂਤ ਨੇ ਆਪਣਾ ਪਿੱਛਲਾ ਰਿਕਾਰਡ ਹੀ ਤੋਡ਼ ਦਿੱਤਾ ਹੈ।