September 5, 2024

ਵੀਡੀਓ ਕਾਨਫਰੰਸ ਰਾਹੀ ਰਾਸ਼ਟਰੀ ਪੱਧਰ ਉੱਤੇ ‘ਪੋਸ਼ਣ ਮਾਹ’ ਦੀ ਕਾਰਜ ਯੋਜਨਾ ਦਾ ਜਾਇਜਾ

ਸਿਹਤ ਅਤੇ ਪੋਸ਼ਟਿਕ ਭੋਜਣ ਬਾਰੇ ਜਾਗਰੂਕਤਾ ਪੈਦਾ ਕਰਣ ਲਈ ਸੂਬੇ ਭਰ ਵਿੱਚ ਮੁੰਹਿਮ ਆਰੰਭੀ ਗਈ

ਚੰਡੀਗੜ੍ਹ – ਦੇਸ਼ ਭਰ ਵਿੱਚ ‘ਪੋਸ਼ਣ ਮਾਹ’ ਦੇ ਸਬੰਧ ਵਿੱਚ ਕਾਰਜਯੋਜਨਾ ਦਾ ਅੱਜ ਨੀਤੀ ਆਯੋਗ ਦੇ ਮੈਂਬਰ (ਸਿਹਤ ਅਤੇ ਪੌਸ਼ਟਿਕਤਾ) ਡਾ. ਵਿਨੋਦ ਕੇ ਪਾਲ ਅਤੇ ਭਾਰਤ ਸਰਕਾਰ ਦੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਸਕੱਤਰ ਸ੍ਰੀ ਰਬਿੰਦਰਾ ਪੰਵਾਰ ਦੀ ਪ੍ਰਧਾਨਗੀ ਹੇਠ ਵੱਖ ਵੱਖ ਸੂਬਿਆਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦਾ ਵੀਡੀਓ ਕਾਨਫਰੰਸ ਦੇ ਰਾਹੀਂ ਜਾਇਜਾ ਲਿਆ ਗਿਆ।ਵੀਡੀਓ ਕਾਨਫਰੰਸ ਦੌਰਾਨ ਪੌਸ਼ਣ ਮਾਹ 2019 ’ਚ ਮਾਂਵਾ, ਬੱਚਿਆ, ਕਿਸ਼ੋਰ ਲੜਕੀਆਂ, ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਦੁੱਧ ਪਿਆਉਣ ਵਾਲੀ ਮਾਂਵਾ ਨੂੰ ਭੋਜਨ ਦੀ ਪੋਸ਼ਟਿਕਤਾ ਵਧਾਉਣ ਦੇ ਉਦੇਸ਼ ਨੂੰ ਪ੍ਰਗਟਾਇਆ ਗਿਆ। ਇਸ ਤੋਂ ਇਲਾਵਾਂ ਪੋਸ਼ਟਿਕਤਾ ਵਿੱਚ ਵਾਧਾ ਕਰਨ ਲਈ ਸੂਬੇ, ਜ਼ਿਲ੍ਹੇ ਅਤੇ ਬਲਾਕ ਪੱਧਰ ਅਤੇ ਨਿਵੇਕਲੀ ਪਹੁੰਚ ਅਪਣਾਉਣ ਅਤੇ ਜਨ ਅੰਦੋਲਨ ਸਰਗਰਮੀਆਂ ਆਯੋਜਿਤ ਕਰਨ ਤੇ ਵੀ ਜ਼ੋਰ ਦਿੱਤਾ ਗਿਆ ਤਾਂ ਜੋ ਬੱਚਿਆਂ ਅਤੇ ਔਰਤਾਂ ਦੀ ਸਿਹਤ ਦੇ ਮੁੱਦੇ ’ਤੇ ਨਿਆਨ ਕੇਂਦਰ ਕੀਤਾ ਜਾ ਸਕੇ।ਪੰਜਾਬ ਸਰਕਾਰ ਦੀ ਕਾਰਜ ਯੋਜਨਾ ਨੂੰ ਵਿਸਥਾਰ ਵਿੱਚ ਦੱਸਦੇ ਹੋਏ ਸਮਾਜਿਕ ਸਰੁੱਖਿਆ, ਮਹਿਲਾ ਅਤੇ ਬਾਲ ਵਿਕਾਸ ਦੇ ਸਕੱਤਰ ਸ਼੍ਰੀਮਤੀ ਰਾਜੀ ਪੀ ਸ਼੍ਰੀਵਾਸਤਵਾ ਨੇ ਦੱਸਿਆ ਕਿ ਪੋਸ਼ਣ ਮਾਹ ਸਤੰਬਰ ਮਹੀਨੇ ਦੌਰਾਨ ਮਨਾਇਆ ਜਾਵੇਗਾ ਅਤੇ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਵਾਲੇ 10 ਵਿਭਾਗਾਂ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ, ਹੁਨਰ ਵਿਕਾਸ, ਪੇਂਡੂ ਵਿਕਾਸ ਤੇ ਪੰਚਾਇਤਾਂ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਯੁਵਕ ਸੇਵਾਵਾਂ ਤੇ ਖੇਡਾਂ, ਸਕੂਲ ਸਿੱਖਿਆ, ਖੇਤੀਬਾੜੀ, ਸਿਹਤ ਤੇ ਪਰਿਵਾਰ ਭਲਾਈ, ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਸ਼ਾਮਲ ਹਨ। ‘ਪੋਸ਼ਣ ਮਾਹ’ ਦੌਰਾਨ ‘ ਪੋਸ਼ਣ ਭਾਗੀਦਾਰੀ’ ਚੋਣਵੇ ਦਿਨਾਂ ਦੌਰਾਨ ਆਂਗਣਵਾੜੀ ਕੇਂਦਰਾਂ ਉੱਤੇ ਆਯੋਜਿਤ ਕੀਤੀਆਂ ਜਾਣ ਵਾਲੀਆਂ ਸਰਗਰਮੀਆਂ ਲਈ ਸੁਮਦਾਇਕ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਲਈ ਇਸ ਸਮੇਂ ਦੌਰਾਨ ਸਿਹਤ ਅਤੇ ਪੋਸ਼ਟਿਕ ਸੇਵਾਵਾਂ ਨੂੰ ਬੜ੍ਹਾਵਾ ਦੇਣ ਲਈ ਆਂਗਣਵਾੜੀ ਕੇਂਦਰਾਂ ਉੱਤੇ ਵਿਸ਼ੇਸ਼ ਕੈਂਪ ਆਯੋਜਿਤ ਕਰਵਾਏ ਜਾਣਗੇ ਜਿਥੇ ਖੂਨ ਦੀ ਕਮੀ ਅਤੇ ਬੱਚੇ ਦੇ ਵਾਧੇ ਅਤੇ ਵਿਕਾਸ ਲਈ ਚੈਕਅਪ ਕੀਤਾ ਜਾਵੇਗਾ।ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਪ੍ਰਮੁੱਖ ਸਕੱਤਰ ਨੇ ਕਿਹਾ ਕਿ ‘ਪੋਸ਼ਣ ਮਾਹ’ ਦੌਰਾਨ ਇਸ ਦੀਆਂ ਸਰਗਰਮੀਆਂ ਨੂੰ ਮੀਡੀਆਂ ਅਤੇ ਖਾਸਕਰ ਸੋਸ਼ਲ ਮੀਡੀਆਂ ਉੱਤੇ ਪ੍ਰਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਇਲੈਕਟ੍ਰਨਿਕ ਮੀਡੀਆ, ਪਿ੍ਰੰਟ ਮੀਡੀਆ, ਕਮਿਉਨਿਟੀ ਰੇਡੀਓ ਅਤੇ ਨੁੱਕੜ ਨਾਟਕਾਂ ਰਾਹੀ ਸੂਬੇ ਦੇ ਘਰ-ਘਰ ਤੱਕ ਪੋਸ਼ਟਿਕ ਖੁਰਾਕ ਦਾ ਸੰਦੇਸ਼ ਦਾ ਪਹੰੁਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿਹਾ ਕਿ ਵਿਚਾਰ ਚਰਚਾ, ਭਾਸ਼ਣ ਮੁਕਾਬਲਿਆਂ, ਸਕੂਲਾਂ ਤੇ ਕਾਲਜਾਂ ਵਿੱਚ ਖੇਡਾਂ, ਪਿ੍ਰੰਟਿੰਗ ਅਤੇ ਡਰਾਇੰਗ ਮੁਕਾਬਲਿਆਂ ਰਾਹੀ ਜਾਗਰੂਕਤਾ ਪੈਦਾ ਕੀਤੀ ਜਾਵੇਗੀ। ‘ਪੋਸ਼ਣ ਚੋਪਾਲ’ ਦੇ ਹੇਠ ਏ ਡਬਲਿਊ ਡਬਲਿਊ, ਆਸ਼ਾ ਅਤੇ ਏ ਐਨ ਐਮ, ਸਵੈ ਸੇਵੀ ਗਰੁੱਪਾਂ, ਖੇਤੀਬਾੜੀ ਸੁਸਾਇਟੀਆਂ, ਸਹਿਕਾਰੀ ਸੁਸਾਇਟੀਆਂ ਦਾ ਸਹਿਯੋਗ ਲੈਣ ਦੀ ਗੱਲ ਵੀ ਆਖੀ ਗਈ।ਵੀਡੀਓ ਗਾਨਫਰੰਸ ਦੌਰਾਨ ਡਾਇਰੈਕਟਰ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਗੁਰਪ੍ਰੀਤ ਕੌਰ ਸਪਰਾ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਮੁਹੰਮਦ ਤਾਇਬ, ਵਿਸ਼ੇਸ਼ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਮਨਵੇਸ਼ ਸਿੰਘ ਸਿੱਧ, ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਜਸਕਿਰਨ ਸਿੰਘ, ਐਡੀਸ਼ਨਲ ਡਾਇਰੈਕਟਰ ਸੂਚਨਾ ਅਤੇ ਲੋਕ ਸੰਪਰਕ ਡਾ. ਸੇਨੂੰ ਦੁੱਗਲ, ਜੁਆਇੰਟ ਡਾਇਰੈਕਟ ਖੇਤੀਬਾੜੀ ਸ੍ਰੀ ਪਰਮਿੰਦਰ ਸਿੰਘ, ਐਡੀਸ਼ਨਲ ਸੀ.ਈ.ਓ./ਪੀ.ਐਸ.ਆਰ.ਐਲ.ਐਮ ਸ੍ਰੀ ਜੇ.ਐਸ. ਜੱਸੀ, ਐਡੀਸ਼ਨਲ ਡਾਇਰੈਕਟਰ ਤਕਨੀਕੀ ਸਿੱਖਿਆ ਸ੍ਰੀ ਐਚ.ਪੀ. ਸਿੰਘ, ਡੀ.ਪੀ.ਆਈ. (ਸੀ) ਡਾ. ਇੰਦੂ ਮਲਹੌਤਰਾ, ਏ.ਡੀ.ਪੀ.ਆਈ. ਉੱਚ ਸਿੱਖਿਆ ਡਾ. ਅਮਰਜੀਤ ਕੌਰ, ਜੀ.ਐਮ. ਮਿਡ ਡੇ ਮੀਲ ਸਿੱਖਿਆ ਵਿਭਾਗ ਸ੍ਰੀ ਪ੍ਰਭ ਚਰਨ ਸਿੰਘ, ਡਾਇਰੈਕਟਰ (ਜਲ ਮਿਆਰ) ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿਨਾਕਸ਼ੀ ਸ਼ਰਮਾ ਅਤੇ ਕੰਸਲਟੈਂਟ ਪੋਲਸੀ ਐਂਡ ਪਲਾਨਿੰੰਗ ਐਨ.ਐਓ.ਐਮ. ਸ੍ਰੀ ਨਵਦੀਪ ਗੌਤਮ ਹਾਜ਼ਰ ਸਨ।