ਹਰਿਆਣਾ ਸਰਕਾਰ ਨੇ 13 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ
ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 13 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ।ਸੋਨੀਪਤ ਨਗਰ ਨਿਗਮ ਕਮਿਸ਼ਨਰ ਦਿਨੇਸ਼ ਸਿੰਘ ਯਾਦਵ ਨੂੰ ਪੰਚਕੂਲਾ ਦਾ ਵਧੀਕ ਡਿਪਟੀ ਕਮਿਸ਼ਨਰ ਅਤੇ ਆਰ.ਟੀ.ਏ. ਸਕੱਤਰ ਲਗਾਇਆ ਗਿਆ ਹੈ।ਪਾਣੀਪਤ ਦੀ ਸਬ-ਡਿਵੀਜਨਲ ਅਧਿਕਾਰੀ (ਸਿਵਲ)-ਕਮ-ਵਧੀਕ ਕਲੈਕਟਰ ਅਤੇ ਸਹਿਕਾਰਿਤਾ ਵਿਭਾਗ ਦੀ ਵਧੀਕ ਸਕੱਤਰ ਵੀਨਾ ਹੁਡਾ ਨੂੰ ਕੈਥਲ ਦੀ ਵਧੀਕ ਡਿਪਟੀ ਕਮਿਸ਼ਨਰ ਅਤੇ ਆਰ.ਟੀ.ਏ. ਸਕੱਤਰ ਅਤੇ ਸਹਿਕਾਰਿਤਾ ਵਿਭਾਗ ਦੀ ਵਧੀਕ ਸਕੱਤਰ ਲਗਾਇਆ ਗਿਆ ਹੈ। ਹੋਡਲ ਦੇ ਸਬ-ਡਿਵੀਜਨਲ ਅਧਿਕਾਰੀ (ਸਿਵਲ)-ਕਮ-ਵਧੀਕ ਕਲੈਕਟਰ ਵਤਸਲ ਵਸ਼ਿਸ਼ਟ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਜਿਲ੍ਹਾ ਪਰਿਸ਼ਦ, ਗੁਰੂਗ੍ਰਾਮ ਅਤੇ ਡੀ.ਆਰ.ਡੀ.ਓ., ਗੁਰੂਗ੍ਰਾਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਦਾ ਕਾਰਜਭਾਰ ਸੌਂਪਿਆ ਗਿਆ ਹੈ।ਪਾਣੀਪਤ ਨਗਰ ਨਿਗਮ ਕਮਿਸ਼ਨਰ ਓਮ ਪ੍ਰਕਾਸ਼ ਨੁੰ ਉਨ੍ਹਾ ਦੇ ਮੌਜੂਦਾ ਕਾਰਜਭਾਰ ਦੇ ਇਲਾਵਾ ਸਬ-ਡਿਵੀਜਨਲ ਅਧਿਕਾਰੀ (ਸਿਵਲ)-ਕਮ-ਵਧੀਕ ਕਲੈਕਟਰ, ਪਾਣੀਪਤ ਦਾ ਕਾਰਜਭਾਰ ਸੌਂਪਿਆ ਗਿਆ ਹੈ।ਹਰਿਆਣਾ ਸੈਰ-ਸਪਾਟਾ ਦੀ ਵਧੀਕ ਨਿਦੇਸ਼ਕ (ਪ੍ਰਸਾਸ਼ਨ) ਮਨੀਤਾ ਮਲਿਕ ਨੂੰ ਅੰਬਾਲਾ ਦਾ ਵਧੀਕ ਡਿਪਟੀ ਕਮਿਸ਼ਨਰ ਅਤੇ ਆਰ.ਟੀ.ਏ. ਸਕੱਤਰ ਅਤੇ ਵਿਸ਼ੇਸ਼ ਅਧਿਕਾਰੀ, ਏ.ਪੀ.ਜੈਡ., ਅੰਬਾਲਾ ਅਤੇ ਹਰਿਆਣਾ ਸੈਰ-ਸਪਾਟਾ ਦੀ ਵਧੀਕ ਨਿਦੇਸ਼ਕ (ਪ੍ਰਸਾਸ਼ਨ) ਨਿਯੁਕਤ ਕੀਤਾ ਹੈ।ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦੀ ਸਕੱਤਰ ਅੰਮ੍ਰਿਤਾ ਸਿੰਘ ਨੂੰ ਉਨ੍ਹਾਂ ਦੇ ਮੌਜੂਦਾ ਰਾਰਜਭਾਰ ਦੇ ਇਲਾਵਾ ਪੰਚਕੂਲਾ ਦੇ ਸਿਟੀ ਮੈਜੀਸਟ੍ਰੇਟ ਦਾ ਕਾਰਜਭਾਰ ਸੌਂਪਿਆ ਗਿਆ ਹੈ।ਚੱਕਬੰਦੀ, ਰੋਹਤਕ ਦੇ ਸੰਸੁਕਤ ਨਿਦੇਸ਼ਕ ਅਮਿਤ ਕੁਮਾਰ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਦੇ ਇਲਾਵਾ ਸਬ-ਡਿਵੀਜਨਲ ਅਧਿਕਾਰੀ (ਸਿਵਲ), ਫਰੀਦਾਬਾਦ ਦਾ ਕਾਰਜਭਾਰ ਸੌਂਪਿਆ ਗਿਆ ਹੈ।ਹਰਿਆਣਾ ਰੋਡਵੇਜ, ਦਿੱਲੀ ਦੇ ਜਰਨਲ ਮੈਨੇਜਰ ਵਿਵੇਕ ਕਾਲਿਆ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ, ਫਰੀਦਾਬਾਦ ਦੇ ਸੰਪਦਾ ਅਧਿਕਾਰੀ ਦਾ ਕਾਰਜਭਾਰ ਸੌਂਪਿਆ ਗਿਆ ਹੈ।ਫਰੀਦਾਬਾਦ ਦੇ ਸਬ-ਡਿਵੀਜਨਲ ਅਧਿਕਾਰੀ (ਸਿਵਲ) ਭਾਰਤ ਭੂਸ਼ਣ ਗੋਗਿਆ ਨੂੰ ਫਰੀਦਾਬਾਦ ਜਿਲ੍ਹਾ ਪਰਿਸ਼ਦ ਅਤੇ ਡੀ.ਆਰ.ਡੀ.ਏ., ਫਰੀਦਾਬਾਦ ਦਾ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਹਰਿਆਣਾ ਰੋਡਵੇਜ, ਫਰੀਦਾਬਾਦ ਦਾ ਮਹਾਪ੍ਰਬੰਧਕ ਲਗਾਇਆ ਗਿਆ ਹੈ।ਕਾਲਕਾ ਦੇ ਸਬ-ਡਿਵੀਜਨਲ ਅਧਿਕਾਰੀ (ਸਿਵਲ) ਅਤੇ ਉਚੇਰੀ ਸਿਖਿਆ ਦੇ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਅਤੇ ਉਚੇਰੀ ਸਿਖਿਆ ਵਿਭਾਗ ਦੇ ਉੱਪ ਸਕੱਤਰ ਵੀਰੇਂਦਰ ਚੌਧਰੀ ਨੂੰ ਨਗਰ ਨਿਗਮ, ਪੁਰਾਣਾ ਫਰੀਦਾਬਾਦ ਦਾ ਸੰਯੁਕਤ ਕਮਿਸ਼ਨਰ ਲਗਾਇਆ ਹੈ।ਪੰਚਕੂਲਾ ਦੇ ਸਿਟੀ ਮੈਜੀਸਟ੍ਰੇਟ, ਗਗਨਦੀਪ ਸਿੰਘ ਨੂੰ ਨਗਰ ਨਿਗਮ ਫਰੀਦਾਬਾਦ ਦਾ ਸੰਯੁਕਤ ਕਮਿਸ਼ਨ ਲਗਾਇਆ ਗਿਆ ਹੈ।ਨੁੰਹ ਜਿਲ੍ਹਾ ਪਰਿਸ਼ਦ ਅਤੇ ਡੀ.ਆਰ.ਡੀ.ਏ. ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪਲਵਲ ਜਿਲ੍ਹਾ ਪਰਿਸ਼ਦ ਅਤੇ ਡੀ.ਆਰ.ਡੀ.ਏ. ਦੇ ਮੁੱਖ ਕਾਰਜਕਾਰੀ ਅਧਿਕਾਰੀ ਪ੍ਰਦੀਪ ਕੁਮਾਰ ਨੂੰ ਨੁੰਹ ਜਿਲ੍ਹਾ ਪਰਿਸ਼ਦ ਅਤੇ ਡੀ.ਆਰ.ਡੀ.ਏ. ਦਾ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਭਿਵਾਨੀ ਦਾ ਸਿਟੀ ਮੈਜੀਸਟ੍ਰੇਟ ਲਗਾਇਆ ਗਿਆ ਹੈ।ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਅਤੇ ਡਿਪਟੀ ਸਕੱਤਰ ਗਗਨਦੀਪ ਸਿੰਘ ਨੂੰ ਕੁਰੂਕਸ਼ੇਤਰ ਵਿਕਾਸ ਬੋਰਡ, ਕੁਰੂਕਸ਼ੇਤਰ ਦਾ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦਾ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਅਤੇ ਡਿਪਟੀ ਸਕੱਤਰ ਲਗਾਇਆ ਗਿਆ ਹੈ।ਐਚ.ਸੀ.ਐਸ. ਸਤਯੇਂਦਰ ਦੂਹਨ ਦੇ ਪੋਸਟਿੰਗ ਆਦੇਸ਼ ਬਾਅਦ ਵਿਚ ਜਾਰੀ ਕੀਤੇ ਜਾਣਗੇ।