2024 ਤੱਕ ਦੁਨੀਆ ਦੀ ਆਰਥਿਕ ਮਹਾਸ਼ਕਤੀ ਬਣੇਗਾ ਭਾਰਤ : ਮੋਦੀ

ਈਸਟਰਨ ਇਕਨਾਮਿਕ ਫੋਰਮ ਨੂੰ ਕੀਤਾ ਸੰਬੋਧਨ
ਵਲਾਦੀਵੋਸਤੋਕ – ਪ੍ਰਧਾਨ ਮੰਤਰੀ ਮੋਦੀ ਨੇ ਰੂਸ ਦੌਰੇ ਦੇ ਆਖਰੀ ਦਿਨ ਵੀਰਵਾਰ ਨੂੰ ਪੰਜਵੇਂ ਈਸਟਰਨ ਇਕਨਾਮਿਕ ਫੋਰਮ ਦੇ ਮੰਚ ‘ਤੇ ਪੂਰੀ ਦੁਨੀਆ ਸਾਹਮਣੇ ਭਾਰਤ ਨੂੰ ਆਰਥਿਕ ਮਹਾਂਸਕਤੀ ਬਣਾਉਣ ਦਾ ਸੰਕਲਪ ਲਿਆ। ਉਨ੍ਹਾਂ ਫੋਰਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ, ਸਭ ਦਾ ਸਾਥ, ਸਭ ਦਾ ਵਿਕਾਸ ਤੇ ਸਭ ਦਾ ਵਿਸਵਾਸ ਨਾਲ ਅੱਗੇ ਵੱਧ ਰਿਹਾ ਹੈ। ਭਾਰਤ 5 ਟਿ੍ਰਲੀਅਨ ਡਾਲਰ ਦਾ ਅਰਥਚਾਰਾ ਬਣਨ ਲਈ ਅੱਗੇ ਵੱਧ ਰਿਹਾ ਹੈ। ਸਾਲ 2024 ਤੱਕ ਭਾਰਤ ਇਸ ਮੁਕਾਮ ਨੂੰ ਹਾਸਿਲ ਕਰ ਲਵੇਗਾ। ਪੀ.ਐੱਮ. ਮੋਦੀ ਨੇ ਕਿਹਾ ਭਾਰਤ ਤੇ ਰੂਸ ਇਕੱਠੇ ਹੋ ਕੇ ਵਿਕਾਸ ਦੀ ਰਫਤਾਰ ਇੱਕ ਤੇ ਇੱਕ ਗਿਆਰਾਂ ਕਰ ਸਕਦੇ ਹਨ। ਹਾਲ ਹੀ ‘ਚ ਭਾਰਤ ਦੇ ਕਈ ਆਗੂ ਇੱਥੇ ਆਏ ਤੇ ਕਈ ਵਿਸÇਆਂ ’ਤੇ ਚਰਚਾ ਕੀਤੀ। ਪੀ.ਐੱਮ. ਮੋਦੀ ਨੇ ਕਿਹਾ ਭਾਰਤ ਸਰਕਾਰ ਐਕਟ ਈਸਟਰ ਮਿਸਨ ‘ਤੇ ਕੰਮ ਕਰ ਰਹੀ ਹੈ। ਇਹ ਆਰਥਿਕ ਕੂਟਨੀਤਕ ਨੂੰ ਵੀ ਇੱਕ ਨਵਾਂ ਪਹਿਲੂ ਦੇਵੇਗਾ। ਪੂਰਬੀ ਹਿੱਸਿਆਂ ’ਚ ਵਿਕਾਸ ਲਈ 1 ਬਿਲੀਅਨ ਡਾਲਰ ਦਾ ਲਾਈਨ ਆਫ ਕ੍ਰੈਡਿਟ ਦੇਵੇਗਾ। ਪੀ.ਐੱਮ. ਮੋਦੀ ਨੇ ਕਿਹਾ, ‘ਪੁਤਿਨ ਨੇ ਇਸ ਪ੍ਰੋਗਰਾਮ ਲਈ ਮੈਨੂੰ ਭਾਰਤ ‘ਚ ਚੋਣਾਂ ਤੋਂ ਪਹਿਲਾਂ ਹੀ ਸੱਦਾ ਦੇ ਦਿੱਤਾ ਸੀ। ਦੇਸ ਦੇ 130 ਕਰੋੜ ਲੋਕਾਂ ਨੇ ਮੇਰੇ ‘ਤੇ ਭਰੋਸਾ ਜਤਾਇਆ ਹੈ। ਮੈਨੂੰ ਰਾਸਟਰਪਤੀ ਪੁਤਿਨ ਨਾਲ ਰੂਸ ਦੀ ਪ੍ਰਤਿਭਾ ਨੂੰ ਜਾਣਨ ਦਾ ਮੌਕਾ ਮਿਲਿਆ। ਇਸ ਤੋਂ ਮੈਂ ਕਾਫੀ ਪ੍ਰਭਾਵਿਤ ਹੋਇਆ ਹਾਂ। ਭਾਰਤ ਤੇ ਪੂਰਬੀ ਹਿੱਸੇ ਦਾ ਰਿਸਤਾ ਕਾਫੀ ਪੁਰਾਣਾ ਹੈ, ਭਾਰਤ ਪਹਿਲਾ ਦੇਸ ਹੈ ਜਿਸ ਨੇ ਇੱਥੇ ਆਪਣਾ ਦੂਤਘਰ ਖੋਲਿ੍ਹਆ ਹੈ।‘ ਇਸ ਦੌਰਾਨ ਪੁਤਿਨ ਨੇ ਕਿਹਾ ਕਿ ਭਾਰਤ, ਚੀਨ, ਕੋਰੀਆ, ਮਲੇਸੀਆ, ਜਾਪਾਨ, ਮੰਗੋਲੀਆ ਵਰਗੇ ਦੇਸਾਂ ਦਾ ਰੂਸ ਨਾਲ ਅਟੁੱਟ ਸਬੰਧ ਹੈ। ਆਉਣ ਵਾਲੇ ਦਹਾਕਿਆਂ ‘ਚ ਏਸੀਆ ਪੈਸਫਿਕ ਰੀਜਨ ਦੇ ਦੇਸਾਂ ਦਾ ਦੁਨੀਆ ‘ਤੇ ਕਾਫੀ ਵੱਡਾ ਪ੍ਰਭਾਵ ਹੋਵੇਗਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਯਾਤਰਾ ਦੇ ਦੂਸਰੇ ਤੇ ਆਖਰੀ ਦਿਨ ਵਲਾਦੀਵੋਸਤੋਕ ‘ਚ ਹੋ ਰਹੀ ਈਸਟਰਨ ਇਕਨਾਮਿਕ ਫੋਰਮ ‘ਚ ਮੁੱਖ ਮਹਿਮਾਨ ਵਜੋਂ ਪਹੁੰਚੇ। ਦੱਸ ਦੇਈਏ ਕਿ ਭਾਰਤ ਇਸ ਫੋਰਮ ਦਾ ਹਿੱਸਾ ਨਹੀਂ ਹੈ ਪਰ ਰੂਸੀ ਰਾਸਟਰਪਤੀ ਵਲਾਦੀਮੀਰ ਪੁਤਿਨ ਦੇ ਵਿਸੇਸ ਸੱਦੇ ‘ਤੇ ਇਸ ਫੋਰਮ ‘ਚ ਸਰਿਕਤ ਕੀਤੀ।