May 7, 2026

ਸਿਹਤ ਮੰਤਰੀ ਨੇ ਫੂਡ ਸੇਫਟੀ ਵਿਭਾਗ ਨੂੰ ਪੰਜਾਬ ਵਿੱਚ ਮਿਆਰੀ ਗੁੜ ਉਤਪਾਦ ਯਕੀਨੀ ਬਣਾਉਣ ਦੇ ਦਿੱਤੇ ਨਿਰਦੇਸ਼ ਚੰਡੀਗੜ – ਪੰਜਾਬ ਦੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਘੁਲਾੜੀਆਂ ਵਿੱਚ ਗੁੜ/ਗੁੜ ਉਤਪਾਦਾਂ ਦੀ ਗੁਣਵੱਤਾ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਫੂਡ ਸੇਫਟੀ ਵਿਭਾਗ ਨੂੰ ਪੰਜਾਬ ਵਿੱਚ ਗੁੜ ਦੇ ਮਿਆਰੀ ਉਤਪਾਦਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨਾਂ ਕਿਹਾ ਕਿ ਇਹ ਦੇਖਣ ਵਿੱਚ ਆਇਆ ਹੈ ਕਿ ਪਰਵਾਸੀ ਮਜ਼ਦੂਰਾਂ ਵੱਲੋਂ ਚਲਾਈਆਂ ਜਾ ਰਹੀਆਂ ਕੁਝ ਘੁਲਾੜੀਆਂ ਵਿੱਚ ਗੁੜ / ਗੁੜ ਦੇ ਉਤਪਾਦ ਬਣਾਉਣ ਲਈ ਗੈਰ-ਮਨਜ਼ੂਰਸ਼ੁਦਾ ਰਸਾਇਣਾਂ ਦੀ ਵਰਤੋਂ ਕੀਤੀ ਜਾ ਰਹੀ ਹੈ।ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫ ਡੀ ਏ) ਦੇ ਕਮਿਸ਼ਨਰ ਸ. ਕਾਹਨ ਸਿੰਘ ਪੰਨੂੰ ਨੇ ਸਿਹਤ ਮੰਤਰੀ ਨੂੰ ਦੱਸਿਆ ਕਿ ਪੰਜਾਬ ਵਿੱਚ 617 ਘੁਲਾੜੀਆਂ ਹਨ, ਜੋ ਗੰਨੇ ਤੋਂ ਗੁੜ ਅਤੇ ਹੋਰ ਉਤਪਾਦ ਬਣਾਉਦੀਆਂ ਹਨ। ਉਹਨਾਂ ਅੱਗੇ ਦੱਸਿਆ ਇਹ ਛੋਟੇ ਪੱਧਰ ਦੀਆਂ ਇਕਾਈਆਂ ਹਨ ਜੋ ਆਮ ਤੌਰ ‘ਤੇ ਮੁੱਖ ਸੜਕਾਂ ਦੇ ਕਿਨਾਰੇ ਘੁਲਾੜੀਆਂ ਲਗਾ ਕੇ ਕੰਮ ਕਰਦੀਆਂ ਹਨ। ਸ. ਪੰਨੂੰ ਨੇ ਦੱਸਿਆ ਕਿ ਪੀਏਯੂ, ਲੁਧਿਆਣਾ ਵੱਲੋਂ ਸਾਰੇ ਘੁਲਾੜੀ ਮਾਲਕਾਂ ਨੂੰ ਗੁੜ ਬਣਾਉਣ ਦੇ ਵਧੀਆ ਢੰਗ-ਤਰੀਕਿਆਂ ਬਾਰੇ ਇਕ ਰੋਜ਼ਾ ਸਿਖਲਾਈ ਦਿੱਤੀ ਗਈ ਹੈ। ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਵਿਚ ਵੱਡੀ ਗਿਣਤੀ ਵਿਚ ਘੁਲਾੜੀਆਂ ਚੰਗੀ ਕੁਆਲਟੀ ਦਾ ਗੁੜ/ਗੁੜ ਦੇ ਹੋਰ ਉਤਪਾਦ ਤਿਆਰ ਕਰ ਰਹੀਆਂ ਹਨ ਜੋ ਦੂਜੇ ਦੇਸ਼ਾਂ ਵਿਚ ਵੀ ਬਰਾਮਦ ਕੀਤੇ ਜਾਂਦੇ ਹਨ।ਸ. ਬਲਬੀਰ ਸਿੰਘ ਸਿੱਧੂ ਨੇ ਐਫ ਡੀ ਏ ਦੇ ਕਮਿਸ਼ਨਰ ਨੂੰ ਸਾਰੀਆਂ ਘੁਲਾੜੀਆਂ ਦੇ ਨਮੂਨੇ ਲੈਣ ਲਈ ਕਿਹਾ। ਉਹਨਾਂ ਕਮਿਸ਼ਨਰ ਨੂੰ ਮਨੁੱਖੀ ਸਿਹਤ ਲਈ ਖਤਰਨਾਕ ਤੇ ਗਲ਼ਤ ਢੰਗ ਨਾਲ ਗੁੜ ਤਿਆਰ ਕਰਨ ਵਾਲੀਆਂ ਘੁਲਾੜੀਆਂ ਨੂੰ ਬੰਦ ਕਰਨ ਸਮੇਤ ਇਹਨਾਂ ਵਿਰੁੱਧ ਸਖਤ ਕਰਵਾਈ ਲਈ ਕਿਹਾ। ਉਨਾਂ ਸਾਰੀਆਂ ਘੁਲਾੜੀਆਂ ਦੇ ਨਿਰੀਖਣ ਦੀ ਪ੍ਰਕਿਰਿਆ ਨੂੰ 15 ਦਿਨਾਂ ਦੇ ਅੰਦਰ ਮੁਕੰਮਲ ਕਰਨ ਲਈ ਖੇਤੀਬਾੜੀ ਵਿਭਾਗ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਸਾਂਝੀ ਟੀਮਾਂ ਦਾ ਗਠਨ ਕਰਨ ਦੀ ਹਦਾਇਤ ਵੀ ਕੀਤੀ।ਕਾਬਲੇਗੌਰ ਹੈ ਕਿ ਪੰਜਾਬ ਦੇ ਲੋਕ ਗੁੜ ਅਤੇ ਗੁੜ ਦੇ ਹੋਰ ਉਤਪਾਦ ਖਾਣ ਦੇ ਸ਼ੌਕੀਨ ਹਨ ਅਤੇ ਉਹ ਇਹ ਉਤਪਾਦ ਮੁੱਖ ਤੌਰ ‘ਤੇ ਸੜਕ ਕਿਨਾਰੇ ਲਗਾਈਆਂ ਘੁਲਾੜੀਆਂ ਤੋਂ ਖਰੀਦਦੇ ਹਨ।

ਸਿਹਤ ਮੰਤਰੀ ਨੇ ਫੂਡ ਸੇਫਟੀ ਵਿਭਾਗ ਨੂੰ ਪੰਜਾਬ ਵਿੱਚ ਮਿਆਰੀ ਗੁੜ ਉਤਪਾਦ ਯਕੀਨੀ ਬਣਾਉਣ ਦੇ ਦਿੱਤੇ ਨਿਰਦੇਸ਼ ਚੰਡੀਗੜ – ਪੰਜਾਬ ਦੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਘੁਲਾੜੀਆਂ ਵਿੱਚ ਗੁੜ/ਗੁੜ ਉਤਪਾਦਾਂ ਦੀ ਗੁਣਵੱਤਾ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਫੂਡ ਸੇਫਟੀ ਵਿਭਾਗ ਨੂੰ ਪੰਜਾਬ ਵਿੱਚ ਗੁੜ ਦੇ ਮਿਆਰੀ ਉਤਪਾਦਨ ਨੂੰ ਯਕੀਨੀ ਬਣਾਉਣ ਦੇ […]

ਪੰਜਾਬ ਵਿਧਾਨ ਸਭਾ ਦਾ ਇਜਲਾਸ 20 ਫਰਵਰੀ ਨੂੰ

ਚੰਡੀਗੜ – 15ਵੀਂ ਪੰਜਾਬ ਵਿਧਾਨ ਸਭਾ ਨੂੰ ਇਸ ਦੇ ਗਿਆਰਵੇਂ ਸਮਾਗਮ ਲਈ ਰਾਜਪਾਲ, ਪੰਜਾਬ ਦੁਆਰਾ ਵੀਰਵਾਰ, ਮਿਤੀ 20 ਫਰਵਰੀ, 2020 ਨੂੰ ਸਵੇਰੇ 11:00 ਵਜੇ ਪੰਜਾਬ ਵਿਧਾਨ ਸਭਾ ਹਾਲ, ਵਿਧਾਨ ਭਵਨ, ਚੰਡੀਗੜ ਵਿਖੇ ਬੁਲਾਇਆ ਗਿਆ ਹੈ। ਇਹ ਜਾਣਕਾਰੀ ਪੰਜਾਬ ਵਿਧਾਨ ਸਭਾ ਸਕੱਤਰੇਤ ਦੇ ਸਕੱਤਰ ਸ੍ਰੀਮਤੀ ਸ਼ਸ਼ੀ ਲਖਨਪਾਲ ਮਿਸ਼ਰਾ ਨੇ ਦਿੱਤੀ।

ਨਿਰਭਿਯਾ ਮਾਮਲਾ ਦਿੱਲੀ ਹਾਈਕੋਰਟ ਵੱਲੋਂ ਕੇਂਦਰ ਸਰਕਾਰ ਦੀ ਅਰਜ਼ੀ ਖ਼ਾਰਜ-ਦੋਸ਼ੀਆਂ ਨੂੰ ਇੱਕ ਹਫ਼ਤੇ ਦਾ ਸਮਾਂ

ਨਵੀਂ ਦਿੱਲੀ – ਨਿਰਭਿਯਾ ਦੇ ਦੋਸ਼ੀਆਂ ਦੀ ਫਾਂਸੀ ‘ਤੇ ਰੋਕ ਦੇ ਵਿਰੁੱਧ ਕੇਂਦਰ ਸਰਕਾਰ ਦੀ ਅਰਜ਼ੀ ਨੂੰ ਅੱਜ ਦਿੱਲੀ ਹਾਈਕੋਰਟ ਨੇ ਖ਼ਾਰਜ ਕਰ ਦਿੱਤਾ। ਅਦਾਲਤ ਨੇ ਆਪਣੇ ਫ਼ੈਸਲੇ ‘ਚ ਕਿਹਾ ਕਿ ਚਾਰਾਂ ਦੋਸ਼ੀਆਂ ਨੂੰ ਵੱਖੋ-ਵੱਖ ਫਾਂਸੀ ਨਹੀਂ ਹੋ ਸਕਦੀ। ਇਸ ਦੇ ਨਾਲ ਹੀ ਅਦਾਲਤ ਨੇ ਚਾਰਾਂ ਦੋਸ਼ੀਆਂ ਨੂੰ ਆਪਣੇ ਸਾਰੇ ਕਾਨੂੰਨੀ ਵਿਕਲਪਾਂ ਦੀ ਵਰਤੋਂ ਕਰਨ […]