ਆਸਕਰ ਵਿਚ ਕੋਰਿਆਈ ਫ਼ਿਲਮ ‘ਪੈਰਾਸਾਈਟ’ ਨੇ ਸਿਰਜਿਆ ਇਤਿਹਾਸ
ਸਮਾਜਿਕ ਨਾ-ਬਰਾਬਰੀ ’ਤੇ ਤਿੱਖਾ ਵਿਅੰਗ ਕਰਦੀ ਕੋਰਿਆਈ ਫ਼ਿਲਮ ‘ਪੈਰਾਸਾਈਟ’ ਨੇ ਬਿਹਤਰੀਨ ਫ਼ਿਲਮ ਦਾ ਆਸਕਰ ਐਵਾਰਡ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਸਰਵੋਤਮ ਫ਼ਿਲਮ ਦਾ ਖ਼ਿਤਾਬ ਜਿੱਤਣ ਵਾਲੀ ਇਹ ਪਹਿਲੀ ਗ਼ੈਰ ਅੰਗਰੇਜ਼ੀ ਫ਼ਿਲਮ ਹੈ। ਬੌਂਗ ਜੂਨ ਹੋ ਦੀ ਫ਼ਿਲਮ ਨੇ ਸਬ-ਟਾਈਟਲ ਦਾ ਅੜਿੱਕਾ ਪਾਰ ਕਰ ਕੇ ਬਿਹਤਰੀਨ ਨਿਰਦੇਸ਼ਕ ਤੇ ਪਟਕਥਾ ਦਾ ਐਵਾਰਡ ਵੀ ਹਾਸਲ ਕੀਤਾ ਹੈ। […]




