ਨੀਨਾ ਗੁਪਤਾ ਨੂੰ ਪ੍ਰੇਰਨਾ ਸਰੋਤ ਮੰਨਦੀ ਹੈ ਸਰਗੁਨ ਕੌਰ
ਟੈਲੀਵਿਜ਼ਨ ਅਦਾਕਾਰਾ ਸਰਗੁਨ ਕੌਰ ਨੇ ‘ਯੇਹ ਹੈਂ ਚਾਹਤੇਂ’ ਵਿੱਚ ਆਪਣੀ ਭੂਮਿਕਾ ਲਈ ਅਦਾਕਾਰਾ ਨੀਨਾ ਗੁਪਤਾ ਤੋਂ ਪ੍ਰੇਰਨਾ ਹਾਸਲ ਕੀਤੀ ਹੈ। ਸਰਗੁਨ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਸਾਰਿਆਂ ਲਈ ਹੀ ਪ੍ਰੇਰਨਾਦਾਇਕ ਹੈ। ਉਹ ਸਟਾਰ ਪਲੱਸ ਦੇ ਸ਼ੋਅ ਵਿੱਚ ਪਰੀਸ਼ਾ ਨਾਂ ਦੀ ਇੱਕ ਆਜ਼ਾਦ ਤੇ ਇਕੱਲੀ ਮਾਂ ਦੀ ਭੂਮਿਕਾ ’ਚ ਨਜ਼ਰ ਆਵੇਗੀ। ਸਰਗੁਨ ਨੇ ਕਿਹਾ, ‘‘ਨੀਨਾ ਗੁਪਤਾ ਉਸਦੇ ਪਸੰਦੀਦਾ ਕਲਾਕਾਰਾਂ ਦੀ ਸੂਚੀ ਵਿੱਚ ਹਮੇਸ਼ਾ ਸਿਖਰ ’ਤੇ ਰਹੀ ਹੈ। ਮੈਂ ਮੁਸ਼ਕਲ ਨਾਲ ਹੀ ਉਨ੍ਹਾਂ ਦੀ ਕੋਈ ਫ਼ਿਲਮ ਵੇਖਣ ਤੋਂ ਖੁੰਝੀ ਹੋਵਾਂਗੀ। ਇਸ ਭੂਮਿਕਾ ਵਾਸਤੇ ਪ੍ਰੇਰਨਾ ਲਈ ਮੇਰੇ ਦਿਮਾਗ ’ਚ ਸਿਰਫ਼ ਨੀਨਾ ਗੁਪਤਾ ਦਾ ਨਾਂ ਹੀ ਆਇਆ।’’ ਉਸ ਨੇ ਕਿਹਾ ਕਿ ਨੀਨਾ ਗੁਪਤਾ ਦੀ ਜ਼ਿੰਦਗੀ ਤੋਂ ਇੱਕ ‘ਸੰਪੂਰਨ ਔਰਤ’ ਦੀ ਉਦਾਹਰਨ ਮਿਲਦੀ ਹੈ।






