Skip to content

ਚੀਨ ਦੀ ਜੇਲ੍ਹ ‘ਚ ਬੰਦ ਜਗਰਾਉਂ ਦੇ ਨੌਜਵਾਨ ਦੀ ਰਿਹਾਈ ਲਈ ਕਲੇਰ ਬੀਬਾ ਬਾਦਲ ਨੂੰ ਮਿਲੇ

Share this story

ਜਗਰਾਉ – ਪਿੰਡ ਚੀਮਾ ਦੇ ਅਕਾਲੀ ਆਗੂ ਪ੍ਰਮਿੰਦਰ ਸਿੰਘ ਚੀਮਾ ਦੇ ਪੁੱਤਰ ਜਗਵੀਰ ਸਿੰਘ ਸਿੱਧੂ ਜੋ ਪਿੱਛਲੇ 4 ਮਹੀਨਿਆਂ ਤੋਂ ਚੀਨ ਦੀ ਜੇਲ੍ਹ ‘ਚ ਬੰਦ ਹੋਣ ਕਰਕੇ ਉਸ ਦੇ ਮਾਪੇ ਗਹਿਰੇ ਸਦਮੇ ‘ਚ ਹਨ, ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਸ. ਆਰ. ਕਲੇਰ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਨੂੰ ਮਿਲੇ । ਬੀਬੀ ਬਾਦਲ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਇਸ ਸਬੰਧੀ ਜਲਦ ਕਾਰਵਾਈ ਅਮਲ ‘ਚ ਲਿਆਉਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਐਸ. ਆਰ. ਕਲੇਰ ਨੇ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਦਿਆਂ ਪਹਿਲਾਂ ਤੋਂ ਹੀ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਕੀਤੀ ਹੋਈ ਹੈ ।ਉਨ੍ਹਾਂ ਦੱਸਿਆ ਕਿ ਬੀਬੀ ਬਾਦਲ ਨੇ ਉਕਤ ਸਾਰਾ ਮਾਮਲਾ ਚੀਨ ਦੀ ਅੰਬੈਸੀ ਤੇ ਚੀਨ ਸਥਿਤ ਭਾਰਤੀ ਦੂਤਾਵਾਸ ਦੇ ਵੀ ਧਿਆਨ ‘ਚ ਲਿਆਂਦਾ ਹੈ। ਬੀਬੀ ਬਾਦਲ ਨੇ ਭਰੋਸਾ ਦਿਵਾਇਆ ਕਿ ਉਹ ਇਸ ਮਾਮਲੇ ਨੂੰ ਸਬੰਧੀ ਵਿਦੇਸ਼ ਮੰਤਰੀ ਦੇ ਲਗਾਤਾਰ ਸੰਪਰਕ ‘ਚ ਹਨ। ਉਨ੍ਹਾਂ ਦੱਸਿਆ ਕਿ ਵਿਦੇਸ਼ ਮੰਤਰੀ ਵੱਲੋਂ ਇਸ ਮਾਮਲੇ ਨੂੰ ਨਿੱਜੀ ਤੌਰ ‘ਤੇ ਲੈਂਦਿਆ ਜਗਵੀਰ ਸਿੰਘ ਦੀ ਰਿਹਾਈ ਲਈ ਮੁੱਢਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ । ਇਸ ਮੌਕੇ ਸਾਬਕਾ ਵਿਧਾਇਕ ਕਲੇਰ ਨੇ ਦੋਸ਼ ਲਾਇਆ ਕਿ 6 ਮਹੀਨੇ ਦਾ ਸਮਾਂ ਬੀਤ ਜਾਣ ‘ਤੇ ਵੀ ਪੰਜਾਬ ਸਰਕਾਰ ਵੱਲੋਂ ਨੌਜਵਾਨ ਜਗਵੀਰ ਸਿੰਘ ਦੀ ਰਿਹਾਈ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ 6 ਕਰਮਚਾਰੀਆਂ ਨੂੰ ਤਾਂ ਚੀਨ ਦੀ ਪੁਲਿਸ ਨੇ ਇਕ ਮਹੀਨੇ ਬਾਅਦ ਛੱਡ ਦਿੱਤਾ ਪ੍ਰੰਤੂ ਜਗਵੀਰ ਸਿੰਘ ਨੂੰ ਕੈਪਟਨ ਹੋਣ ਦੇ ਨਾਤੇ ਅਜੇ ਤੱਕ ਜ਼ੇਲ੍ਹ ‘ਚ ਬੰਦ ਕੀਤਾ ਹੋਇਆ ਹੈ । ਚੀਨ ਦੀ ਜ਼ੇਲ੍ਹ ‘ਚ ਬੰਦ ਨੌਜਵਾਨ ਦੇ ਪਿਤਾ ਪ੍ਰਮਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਚੀਨ ਦੀ ਪੁਲਿਸ ਨੇ 7 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਉਹ ਉਸ ਸਮੇਂ ਤੋਂ ਹੀ ਪੰਜਾਬ ਸਰਕਾਰ ਨਾਲ ਵੀ ਕਈ ਵਾਰ ਸੰਪਰਕ ਕਰ ਚੁੱਕੇ ਹਨ ਪਰ ਅਜੇ ਤੱਕ ਕੋਈ ਹੱਲ ਨਹੀਂ ਹੋ ਸਕਿਆ । ਪ੍ਰਮਿੰਦਰ ਸਿੰਘ ਚੀਮਾ ਅਨੁਸਾਰ ਸ੍ਰੀ ਕਲੇਰ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਦੂਜੀ ਵਾਰ ਮਿਲਕੇ ਚੀਨ ਦੀ ਜੇਲ੍ਹ ‘ਚ ਬੰਦ ਪੁੱਤਰ ਦੀ ਰਿਹਾਈ ਦੀ ਗੁਹਾਰ ਲਗਾਈ ਹੈ । ਉਨ੍ਹਾਂ ਦੱਸਿਆ ਕਿ ਸਾਬਕਾ ਵਿਧਾਇਕ ਐਸ. ਆਰ. ਕਲੇਰ ਦੇ ਯਤਨਾਂ ਸਦਕਾ ਬੀਬੀ ਹਰਸਿਮਰਤ ਬਾਦਲ ਵੱਲੋਂ ਦਿੱਤੇ ਭਰੋਸੇ ਬਾਅਦ ਉਨ੍ਹਾਂ ਨੂੰ ਆਪਣੇ ਇਕਲੌਤੇ ਪੁੱਤਰ ਦੀ ਰਿਹਾਈ ਦੀ ਆਸ ਜਾਗੀ ਹੈ।

Share this story
WRITTEN BY

BREAKING