Skip to content

ਰਾਣੀ ਰਾਮਪਾਲ ਹੱਥ ਭਾਰਤੀ ਹਾਕੀ ਟੀਮ ਦੀ ਕਮਾਨ

Share this story

ਸਟਾਰ ਸਟ੍ਰਾਈਕਰ ਰਾਣੀ ਰਾਮਪਾਲ 25 ਜਨਵਰੀ ਤੋਂ ਆਕਲੈਂਡ ਤੋਂ ਸ਼ੁਰੂ ਹੋ ਰਹੇ ਭਾਰਤੀ ਮਹਿਲਾ ਹਾਕੀ ਟੀਮ ਦੇ ਨਿਊਜ਼ੀਲੈਂਡ ਦੌਰੇ ’ਤੇ 20 ਮੈਂਬਰੀ ਟੀਮ ਦੀ ਅਗਵਾਈ ਕਰੇਗੀ। ਹਾਕੀ ਇੰਡੀਆ ਨੇ ਅੱਜ ਟੀਮ ਦਾ ਐਲਾਨ ਕੀਤਾ ਹੈ। ਗੋਲਕੀਪਰ ਸਵਿਤਾ ਭਾਰਤੀ ਟੀਮ ਦੀ ਉਪ ਕਪਤਾਨ ਹੋਵੇਗੀ।ਦੌਰੇ ’ਤੇ ਪਹਿਲਾ ਮੈਚ 25 ਜਨਵਰੀ ਨੂੰ ਨਿਊਜ਼ੀਲੈਂਡ ਦੀ ਨੌਜਵਾਨ ਟੀਮ ਨਾਲ ਖੇਡਿਆ ਜਾਵੇਗਾ। ਭਾਰਤੀ ਟੀਮ ਚਾਰ ਫਰਵਰੀ ਨੂੰ ਬਰਤਾਨੀਆ ਨਾਲ ਵੀ ਮੈਚ ਖੇਡੇਗੀ। ਉੱਥੇ ਹੀ ਦੌਰੇ ਦਾ ਆਖਰੀ ਮੈਚ ਪੰਜ ਫਰਵਰੀ ਨੂੰ ਨਿਊਜ਼ੀਲੈਂਡ ਨਾਲ ਖੇਡਿਆ ਜਾਵੇਗਾ। ਭਾਰਤ ਦੇ ਮੁੱਖ ਕੋਚ ਸ਼ੌਰਡ ਮਾਰਿਨ ਨੇ ਕਿਹਾ, ‘ਮੈਂ ਇਸ ਦੌਰੇ ਦੀ ਵਰਤੋਂ ਭਾਰਤੀ ਟੀਮ ਅੰਦਰ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਲਈ ਕਰਾਂਗਾ। ਅਸੀਂ 20 ਖਿਡਾਰੀ ਲੈ ਕੇ ਜਾ ਰਹੇ ਹਾਂ ਪਰ ਕੁਝ ਮੈਚਾਂ ’ਚ 16 ਖਿਡਾਰੀ ਦੀ ਮੈਦਾਨ ’ਚ ਉਤਾਰੇ ਜਾਣਗੇ ਕਿਉਂਕਿ ਓਲੰਪਿਕ ’ਚ 16 ਮੈਂਬਰੀ ਟੀਮ ਹੀ ਹੁੰਦੀ ਹੈ।’ ਉਨ੍ਹਾਂ ਕਿਹਾ, ‘ਖਿਡਾਰੀਆਂ ਨੂੰ ਦਬਾਅ ’ਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਹੋਵੇਗਾ।

Share this story
WRITTEN BY

BREAKING